ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦੁਆਰਾ ਕਾਮਨ ਐਡਮਿਸ਼ਨ ਟੈਸਟ (CAT) 2024 ਲਈ ਅਰਜ਼ੀ ਪ੍ਰਕਿਰਿਆ ਅੱਜ ਯਾਨੀ 1 ਅਗਸਤ ਤੋਂ ਸ਼ੁਰੂ ਕੀਤੀ ਗਈ ਹੈ। ਜਿਵੇਂ ਹੀ ਅਰਜ਼ੀ ਸ਼ੁਰੂ ਹੋਵੇਗੀ, ਉਮੀਦਵਾਰ ਅਧਿਕਾਰਤ ਵੈੱਬਸਾਈਟ iimcat.ac.in ‘ਤੇ ਜਾ ਕੇ ਫਾਰਮ ਭਰ ਸਕਣਗੇ। CAT 2024 ਟੈਸਟ 24 ਨਵੰਬਰ ਨੂੰ ਕਰਵਾਇਆ ਜਾਵੇਗਾ ਜਿਸ ਲਈ ਬਿਨੈਕਾਰਾਂ ਦੇ ਐਡਮਿਟ ਕਾਰਡ 5 ਨਵੰਬਰ ਨੂੰ ਡਾਊਨਲੋਡ ਕਰਨ ਲਈ ਉਪਲਬਧ ਕਰਵਾਏ ਜਾਣਗੇ।