4 ਅਕਤੂਬਰ, 2024 ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਨੂੰ 6, ਫਲੈਗਸਟਾਫ ਰੋਡ ਸਥਿਤ ਆਪਣੀ ਰਿਹਾਇਸ਼ ਖਾਲੀ ਕਰਕੇ ਲੁਟੀਅਨਜ਼ ਦਿੱਲੀ ਸਥਿਤ ਆਪਣੇ ਨਵੇਂ ਪਤੇ ਲਈ ਰਵਾਨਾ ਹੋ ਗਏ। ਕੇਜਰੀਵਾਲ ਆਪਣੀ ਪਤਨੀ ਅਤੇ ਬੇਟੇ ਨਾਲ ਕਾਰ ‘ਚ ਘਰੋਂ ਨਿਕਲਦੇ ਨਜ਼ਰ ਆਏ। ਉਸ ਦੇ ਮਾਤਾ-ਪਿਤਾ ਅਤੇ ਬੇਟੀ ਦੂਜੀ ਕਾਰ ‘ਚ ਸਵਾਰ ਸਨ। ਕੇਜਰੀਵਾਲ ਪਰਿਵਾਰ ਪਾਰਟੀ ਮੈਂਬਰ ਅਸ਼ੋਕ ਮਿੱਤਲ ਦੀ ਸਰਕਾਰੀ ਰਿਹਾਇਸ਼ 5 ਫਿਰੋਜ਼ਸ਼ਾਹ ਰੋਡ ਨੇੜੇ ਮੰਡੀ ਹਾਊਸ ਲਈ ਰਵਾਨਾ ਹੋਇਆ। ਕੁਝ ਸਮੇਂ ਬਾਅਦ 5 ਫਿਰੋਜ਼ਸ਼ਾਹ ਰੋਡ ‘ਤੇ ਅਸ਼ੋਕ ਮਿੱਤਲ ਵੱਲੋਂ ਕੇਜਰੀਵਾਲ ਦੇ ਪਰਿਵਾਰ ਦਾ ਸਵਾਗਤ ਕੀਤਾ ਗਿਆ। ਮਿੱਤਲ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ ਅਤੇ ਉਨ੍ਹਾਂ ਨੂੰ ਕੇਂਦਰੀ ਦਿੱਲੀ ਦੇ ਇੱਕ ਪਤੇ ‘ਤੇ ਬੰਗਲਾ ਅਲਾਟ ਕੀਤਾ ਗਿਆ ਹੈ।