Subscribe to Updates
Get the latest creative news from FooBar about art, design and business.
Author: admin
ਨਵੀਂ ਦਿੱਲੀ 4 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਦੇਸ਼ ਅਤੇ ਵਿਦੇਸ਼ਾਂ ਵਿਚ ਭਾਰਤ ਅੰਦਰ ਕਿਸਾਨਾਂ ਨਾਲ ਹੋ ਰਿਹਾ ਵਿਤਕਰਾ ਦਾ ਮੁੱਦਾ ਬਹੁਤ ਜ਼ੋਰ ਫੜ ਰਿਹਾ ਹੈ ਪਰ ਮੌਜੂਦਾ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾ ਨੂੰ ਲੈ ਕੇ ਸੁਹਿਰਦ ਨਜ਼ਰ ਨਹੀਂ ਆ ਰਹੀ ਹੈ । ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਇਸਤਰੀ ਵਿੰਗ ਦੇ ਮੁੱਖ ਸੇਵਾਦਾਰ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਇਕ ਪ੍ਰੈਸ ਨੋਟ ਰਾਹੀਂ ਕਿਹਾ ਕਿ ਕਿਸਾਨ ਵੀਰ ਭੈਣਾਂ ਬਜ਼ੁਰਗ ਪਿਛਲੀ 12 ਫਰਵਰੀ ਤੋਂ ਪੰਜਾਬ ਹਰਿਆਣਾ ਬਾਡਰ ਸ਼ੰਭੂ ਤੇ ਦਿੱਲੀ ਆਉਣ ਲਈ ਮੋਰਚਾ ਲਗਾ ਕੇ ਬੈਠੇ ਹੋਏ ਹਨ ਪਰ ਹਰਿਆਣਾ ਸਰਕਾਰ ਵਲੋਂ ਉਨ੍ਹਾਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉਪਰ ਸੰਸਾਰ…
ਪੂਰਾ ਦੇਸ਼ ਮੋਦੀ ਜੀ ਦਾ ਪਰਿਵਾਰ ਅਤੇ ਉਨ੍ਹਾਂ ਦੀ ਜ਼ਿੰਦਗੀ ਹੈ ਇਕ ਖੁੱਲ੍ਹੀ ਕਿਤਾਬ: ਤਰੁਣ ਚੁੱਘ ਚੰਡੀਗੜ੍ਹ, (संजय अरोड़ा) : ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਨੂੰ ਇਕਜੁੱਟ ਕੀਤਾ ਹੈ, ਚਾਹੇ ਉਹ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਹੋਵੇ ਜਾਂ ਕੱਛ ਤੋਂ ਲੈ ਕੇ ਉੱਤਰ ਪੂਰਬ ਤੱਕ, ਅਸੀਂ ਇੱਕ ਪਰਿਵਾਰ ਵਾਂਗ ਇੱਕ ਸੰਗਠਿਤ ਤਾਕਤ ਬਣ ਕੇ ਵਿਕਾਸ ਦੇ ਰਾਹ ‘ਤੇ ਅੱਗੇ ਵਧ ਰਹੇ ਹਾਂ।ਯਾਦ ਰਹੇ ਕਿ ਤਰੁਣ ਚੁੱਘ ਸਮੇਤ ਭਾਜਪਾ ਦੇ ਹੋਰ ਸੀਨੀਅਰ ਨੇਤਾਵਾਂ ਨੇ ਵੀ ਐਕਸ ‘ਤੇ ਆਪਣਾ ਪ੍ਰੋਫਾਈਲ ਬਦਲਿਆ ਹੈ, ਇਸ ‘ਤੇ ਲਿਖਿਆ ਹੋਇਆ ਹੈ ”ਮੋਦੀ…
ਆਲ ਇੰਡੀਆ ਸਿੱਖ ਕਾਨਫਰੰਸ ਬੱਬਰ ਨੇ ਕਿਹਾ ਹੈ ਕਿ ਦੇਸ਼ ਭਰ ਦੇ ਇਲੈਕਟ੍ਰਾਨਿਕ ਮੀਡੀਆ ਨੇ ਸਿੱਖਾਂ ਦੇ ਅਕਸ ਨੂੰ ਬੁਰੀ ਤਰ੍ਹਾਂ ਨਾਲ ਢਾਹ ਲਾਈ ਹੈ ਅਤੇ ਲਗਾਤਾਰ ਅਜਿਹਾ ਕਰ ਰਿਹਾ ਹੈ, ਜਿਸ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਇਹ ਦੇਸ਼ ਹਿੱਤ ਵਿੱਚ ਨਹੀਂ ਹੋਵੇਗਾ। ਅੱਜ ਦੇਸ਼ ਭਰ ਦੇ ਸਿੱਖਾਂ ਸਬੰਧੀ ਸਥਿਤੀ ਇਹ ਬਣ ਗਈ ਹੈ ਕਿ ਜੇਕਰ ਕੋਈ ਦਸਤਾਰ ਵਾਲਾ ਵਿਅਕਤੀ ਦੇਸ਼ ਭਰ ਦੇ ਕਿਸੇ ਵੀ ਸੂਬੇ ਵਿੱਚ ਰਹਿੰਦਾ ਹੈ ਅਤੇ ਕਿਤੇ ਵੀ ਜਾਂਦਾ ਹੈ ਤਾਂ ਦੂਸਰੇ ਲੋਕ ਉਸ ਸਿੱਖ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ। ਆਲ ਇੰਡੀਆ ਸਿੱਖ ਕਾਨਫਰੰਸ ਬੱਬਰ ਨੇ ਕਿਹਾ ਹੈ ਕਿ ਅਜਿਹੀ ਸਥਿਤੀ…
ਨਵੀਂ ਦਿੱਲੀ, 1 ਮਾਰਚ (ਮਨਪ੍ਰੀਤ ਸਿੰਘ ਖਾਲਸਾ): ਬੀਤੇ ਦਿਨੀਂ ਮਨਜੀਤ ਸਿੰਘ ਜੀਕੇ ਅਤੇ ਸਰਨਾ ਨੇ ਕਮੇਟੀ ਪ੍ਰਬੰਧਕਾਂ ਨੂੰ ਸਕੂਲਾਂ ਦੇ ਮਾਮਲੇ ਤੇ ਕਈ ਗੰਭੀਰ ਆਰੋਪਾ ਦੇ ਨਾਲ ਕਿਹਾ ਸੀ ਕਿ ਅਦਾਲਤ ਅੰਦਰ ਕੁਲ 120 ਅਪੀਲ੍ਹਾਂ ਚਲ ਰਹੀਆਂ ਹਨ ਜਿਨ੍ਹਾਂ ਕਰਕੇ ਅਦਾਲਤ ਨੂੰ ਸਖ਼ਤ ਰੁੱਖ ਅਪਣਾਉਣਾ ਪਿਆ ਹੈ । ਉਨ੍ਹਾਂ ਨੂੰ ਜੁਆਬ ਦੇਂਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਤੇ ਸਰਦਾਰ ਮਨਜੀਤ ਸਿੰਘ ਜੀ.ਕੇ. ਕੌਮ ਦੀਆਂ ਸਿੱਖਿਆ ਸੰਸਥਾਵਾਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਨੂੰ ਬੰਦ ਕਰਵਾਉਣ ਲਈ ਪੱਬਾਂ…
ਸੰਗਰੂਰ,1 ਮਾਰਚ (ਜਗਸੀਰ ਲੌਂਗੋਵਾਲ)- ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸੰਗਰੂਰ ਆਕਾਸ਼ ਬਾਂਸਲ ਵੱਲੋਂ ਅੱਜ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸੰਗਰੂਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਅਤੇ ਜ਼ਿਲ੍ਹਾ ਪੁਲਿਸ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਆਕਾਸ਼ ਬਾਂਸਲ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਆਗਾਮੀ ਲੋਕ ਸਭਾ ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜਲਦ ਤੋਂ ਜਲਦ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਪਛਾਣ ਕਰਕੇ ਇਸਦੀ ਰਿਪੋਰਟ ਭੇਜੀ ਜਾਵੇ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਆਕਾਸ਼ ਬਾਂਸਲ ਨੇ ਕਿਹਾ ਕਿ ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ…
ਅਦਾਲਤ ਵਲੋਂ ਕਹਿਣਾ ਮੌਜੂਦਾ ਪ੍ਰਬੰਧਕ ਆਪਣੇ ਅਹੁਦਿਆਂ ‘ਤੇ ਰਹਿਣ ਦੇ ਲਾਇਕ ਨਹੀਂ, ਤੁਰੰਤ ਦੇਣ ਇਸਤੀਫ਼ਾ ਨਵੀਂ ਦਿੱਲੀ 1 ਮਾਰਚ (ਮਨਪ੍ਰੀਤ ਸਿੰਘ ਖਾਲਸਾ): ਬੀਤੇ ਦੋ ਦਿਨ ਪਹਿਲਾਂ ਦਿੱਲੀ ਦੀ ਹਾਈ ਕੋਰਟ ਨੇ ਦਿੱਲੀ ਸਿੱਖ ਗੁਰਦਵਾਰਾ ਕਮੇਟੀ ਦੇ ਪ੍ਰਬੰਧਕਾਂ ਨੂੰ ਗ਼ੈਰ ਜਿੰਮੇਵਾਰ ਕਰਾਰ ਦੇਂਦਿਆਂ ਉਨ੍ਹਾਂ ਨੂੰ ਗੁਰਦੁਆਰਾ ਪ੍ਰਬੰਧ ਚਲਾਉਣ ਦੇ ਯੋਗ ਨਹੀਂ ਸਮਝਿਆ ਹੈ । ਇਹ ਗੱਲ ਕਮੇਟੀ ਤੇ ਕਾਬਿਜ ਪ੍ਰਬੰਧਕਾਂ ਲਈ ਬਹੁਤ ਹੀ ਨਮੋਸ਼ੀ ਦੀ ਗੱਲ ਹੈ ਤੇ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਓਹ ਤੁਰੰਤ ਮੌਜੂਦਾ ਉਹਦਿਆ ਤੋਂ ਫਾਰਿਗ ਹੋ ਜਾਣ । ਅਦਾਲਤ ਵਲੋਂ ਦਿੱਤੇ ਗਏ ਆਦੇਸ਼ ਅੰਦਰ ਜਿੱਥੇ ਸਿੱਖ ਧਰਮ ਦੇ ਰੋਜ਼ਾਨਾ ਜੀਵਨ ਵਿੱਚ ਇਮਾਨਦਾਰੀ, ਦਇਆ, ਮਨੁੱਖਤਾ, ਨਿਮਰਤਾ ਅਤੇ…