ਵੀਰਵਾਰ ਨੂੰ ਹੋਈ ਦਰਮਿਆਨੀ ਬਾਰਿਸ਼ ਨਾਲ ਜਿੱਥੇ ਹਰ ਕੋਈ ਲਗਾਤਾਰ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਥੋੜ੍ਹੀ ਰਾਹਤ ਮਹਿਸੂਸ ਕਰ ਰਿਹਾ ਹੈ, ਉੱਥੇ ਹੀ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਵੇਖਣ ਨੂੰ ਮਿਲ ਰਹੀ ਹੈ ਅਤੇ ਖੇਤਾਂ ਵਿਚ ਕੰਮ ਕਰਦੇ ਗਰਮੀ ਦੀ ਮਾਰ ਝੱਲ ਰਹੇ ਮਜ਼ਦੂਰਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ। ਇਹ ਬਾਰਿਸ਼ ਫਸਲਾਂ ਲਈ ਵਰਦਾਨ ਹੈ।
ਪਾਸੇ ਖੇਤੀ ਮੋਟਰਾਂ ਲਈ ਦਿੱਤੀ ਜਾਂਦੀ 24 ਘੰਟੇ ਵਾਲੀ ਬਿਜਲੀ ਦੇ ਲੰਬੇ-ਲੰਬੇ ਕੱਟਾਂ ਕਾਰਨ ਝੋਨੇ ਦੀ ਫਸਲ ਪਛੇਤੀ ਹੋ ਰਹੀ ਸੀ। ਪਹਿਲਾਂ ਲਗਾਇਆ ਜਾ ਚੁੱਕਾ ਝੋਨਾ ਪਾਣੀ ਦੀ ਘਾਟ ਕਾਰਨ ਬੂਝਾ ਨਹੀਂ ਮਾਰ ਰਿਹਾ ਸੀ ਅਤੇ ਨਰਮੇ ਦੀ ਫਸਲ ’ਤੇ ਵੀ ਚਿੱਟੇ ਮੱਛਰ ਦਾ ਹਮਲਾ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ, ਜਿਸ ਕਾਰਨ ਕਿਸਾਨ ਪਰੇਸ਼ਾਨੀ ਦੇ ਆਲਮ ’ਚੋਂ ਲੰਘ ਰਹੇ ਸਨ।