ਅਜਾਇਬ ਸਿੰਘ ਦਾ ਪਿੰਡ ਵਿੱਚ ਆਪਣੇ ਹੀ ਭਰਾ ਨਾਲ ਦੋ ਕਨਾਲਾਂ ਜਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਜਿਸ ਵਿੱਚ ਪਹਿਲਾਂ ਵੀ ਅਜਾਇਬ ਸਿੰਘ ‘ਤੇ ਹਮਲਾ ਹੋਣ ਕਾਰਨ ਇਸ ਦੇ ਭਰਾ ਤੇ ਕੁਝ ਹੋਰ ਲੋਕਾਂ ‘ਤੇ ਮਾਮਲਾ ਦਰਜ ਹੋਇਆ ਸੀ। ਪਰ ਬੀਤੇ ਦਿਨ ਜਦੋਂ ਅਜਾਇਬ ਸਿੰਘ ਆਪਣੇ ਪਰਿਵਾਰ ਅਤੇ ਮਜ਼ਦੂਰ ਨਾਲ ਝੋਨਾ ਲਗਾ ਰਿਹਾ ਸੀ ਤਾਂ ਕਥਿਤ ਆਰੋਪੀਆਂ ਉਸ ਦੇ ਭਰਾ ਅਤੇ ਕੁਝ ਹੋਰ ਲੋਕਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ। ਜਿਸ ਕਰਕੇ ਮਜ਼ਦੂਰ ਅਤੇ ਪਰਿਵਾਰਿਕ ਮੈਂਬਰ ਨੇ ਭੱਜ ਕੇ ਜਾਨ ਬਚਾਈ ਅਤੇ ਕਥਿਤ ਆਰੋਪੀਆਂ ਨੇ ਅਜਾਇਬ ਸਿੰਘ ਨੂੰ ਉੱਥੇ ਬੁਰੀ ਤਰ੍ਹਾਂ ਕੁੱਟਿਆ ਅਤੇ ਬਾਅਦ ਵਿੱਚ ਚੁੱਕ ਕੇ ਨਾਲ ਲੈ ਗਏ ਅਤੇ ਉਸ ਦੀ ਕੁੱਟਮਾਰ ਕਰਕੇ ਸੁੱਟ ਗਏ। ਜਖਮੀ ਹਾਲਤ ਵਿੱਚ ਜਦੋਂ ਅਜਾਇਬ ਸਿੰਘ ਨੂੰ ਹਸਪਤਾਲ ਵਿੱਚ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।