ਨਵੀਂ ਦਿੱਲੀ : ਕੈਨੇਡਾ ਤੋਂ ਬਾਅਦ ਆਸਟ੍ਰੇਲਿਆਈ ਸਰਕਾਰ ਨੇ ਵੀ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਸਰਕਾਰ ਨੇ ਹੁਣ ਇੱਥੇ ਵਧ ਰਹੀ ਵਿਦਿਆਰਥੀਆਂ ਦੀ ਗਿਣਤੀ ਨੂੰ ਠੱਲ੍ਹ ਪਾਉਣ ਦੀ ਤਿਆਰੀ ਕਰ ਲਈ ਹੈ। ਆਸਟ੍ਰੇਲੀਆ ਸਰਕਾਰ ਨੇ ਕਿਹਾ ਕਿ ਸਾਲ 2025 ਤਕ ਉਹ ਕੌਮਾਂਤਰੀ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਦੀ ਗਿਣਤੀ ਨੂੰ 270,000 ਤਕ ਹੀ ਸੀਮਤ ਰੱਖੇਗੀ ਕਿਉਂਕਿ ਰਿਕਾਰਡ ਮਾਈਗ੍ਰੇਸ਼ਨ (Record Migration) ਹੋਣ ਕਾਰਨ ਇੱਥੇ ਪ੍ਰਾਪਰਟੀ (ਕਿਰਾਏ ਦੇ ਘਰਾਂ) ਦੀ ਰੇਟ ਵਧ ਗਏ ਹਨ।
ਇਸ ਤੋਂ ਪਹਿਲਾਂ ਹੀ ਸਰਕਾਰ ਨੇ ਪਰਵਾਸ ‘ਚ ਵਾਧੇ ਨੂੰ ਰੋਕਣ ਲਈ ਪਿਛਲੇ ਮਹੀਨੇ ਹੀ ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ਾ ਫੀਸ ਦੁੱਗਣੀ ਤੋਂ ਜ਼ਿਆਦਾ ਕਰ ਦਿੱਤੀ।
ਕਾਬਿਲੇਗ਼ੌਰ ਹੈ ਕਿ ਕੈਨੇਡਾ ਸਰਕਾਰ ਵੀ ਹੁਣ ਘੱਟ ਤਨਖਾਹ ਵਾਲੇ ਆਰਜ਼ੀ ਕਾਮਿਆਂ ਦੀ ਗਿਣਤੀ ਘਟਾਉਣ ਜਾ ਰਹੀ ਹੈ। ਪੀਏਮ ਜਸਟਿਨ ਟਰੂਡੋ ਨੇ ਕਿਹਾ ਕਿ ਦੇਸ਼ ਵਿਚ ਕਾਮਿਆਂ ਦੀ ਮੰਗ ਹੁਣ ਬਦਲ ਗਈ ਹੈ। ਹੁਣ ਵਪਾਰਕ ਅਦਾਰੇ ਸਥਾਨਕ ਕਾਮਿਆਂ ਤੇ ਨੌਜਵਾਨਾਂ ਨੂੰ ਕੰਮ ‘ਤੇ ਰੱਖਣ। ਹੁਣ ਕੈਨੇਡਾ ‘ਚ ਕੋਈ ਯੋਗਤਾ ਵਾਲੇ ਆਰਜ਼ੀ ਕਾਮੇ ਹੀ ਆਉਣਗੇ ਤੇ ਪੱਕੇ ਹੋਣਗੇ ਜੋ ਆਪਣੇ ਕੰਮ ਲਈ ਵਧੀਆ ਤਨਖਾਹ ਲੈਣ ਦੇ ਹੱਕਦਾਰ ਹੋਣ।