ਨਵੀਂ ਦਿੱਲੀ: 21 ਸਤੰਬਰ, 2024 ਨਬੀ ਕਰੀਮ ਇਲਾਕੇ ਵਿੱਚ ਜੈ ਦੁਰਗਾ ਧਰਮਕਾਂਤਾ ਨੇੜੇ ਸਥਿਤ 4 ਮੰਜ਼ਿਲਾ ਕੁਰਸੀਆਂ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਸ ਨੇ 44 ਲੋਕਾਂ ਦੀ ਜਾਨ ਬਚਾਉਣ ‘ਚ ਸਫਲਤਾ ਹਾਸਲ ਕੀਤੀ। ਸਥਾਨਕ ਥਾਣਾ ਇੰਚਾਰਜ ਨੇ ਰਾਤ ਸਮੇਂ ਆਪਣੇ ਸੀਮਤ ਕਰਮਚਾਰੀਆਂ ਨਾਲ ਮੌਕੇ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਨੇੜਲੀ ਇਮਾਰਤ ਦੇ ਸ਼ਟਰ ਤੋੜ ਕੇ ਫਾਇਰ ਬ੍ਰਿਗੇਡ ਦੇ ਆਉਣ ਤੋਂ ਪਹਿਲਾਂ ਹੀ 44 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਪੁਲਿਸ ਦੀ ਸਮੇਂ ਸਿਰ ਕਾਰਵਾਈ ਕਾਰਨ ਵੱਡਾ ਹਾਦਸਾ ਟਲ ਗਿਆ।