08 ਅਕਤੂਬਰ, 2024: ਅਜਿਹੇ ‘ਚ ਯੂਰਪੀ ਦੇਸ਼ਾਂ ਦਾ ਇਜ਼ਰਾਈਲ ਵੱਲ ਝੁਕਾਅ ਅਤੇ ਰੂਸ ਦਾ ਈਰਾਨ ਵੱਲ ਝੁਕਾਅ ਦੁਨੀਆ ‘ਚ ਇਕ ਨਵੀਂ ਤਰ੍ਹਾਂ ਦੀ ਗੁੱਟਬੰਦੀ ਦਾ ਸੰਕੇਤ ਦੇ ਰਿਹਾ ਹੈ। ਖਾੜੀ ਦੇਸ਼ਾਂ ‘ਚ ਵੀ ਤਣਾਅ ਆਪਣੇ ਸਿਖਰ ‘ਤੇ ਪਹੁੰਚ ਰਿਹਾ ਹੈ। ਈਰਾਨ ਨੇ ਵੀ ਸਾਰੇ ਮੁਸਲਿਮ ਦੇਸ਼ਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਇਸ ਕਾਰਨ ਪੂਰੀ ਦੁਨੀਆ ਵਿੱਚ ਇੱਕ ਵਾਰ ਫਿਰ ਆਰਥਿਕ ਤੋਂ ਮਿਲਟਰੀ ਧਰੁਵੀਕਰਨ ਦਿਖਾਈ ਦੇਣ ਲੱਗਾ ਹੈ। ਕਿਹਾ ਜਾ ਸਕਦਾ ਹੈ ਕਿ ਇਸ ਤਰ੍ਹਾਂ ਦਾ ਧਰੁਵੀਕਰਨ ਵਿਸ਼ਵ ਵਿਚ ਸ਼ਾਂਤੀ ਦੇ ਵਿਰੁੱਧ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜਲਦੀ ਹੀ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸ਼ਕੀਅਨ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਇਸ ਮੁਲਾਕਾਤ ਨੂੰ ਲੈ ਕੇ ਵਿਸ਼ਵ ਪੱਧਰ ‘ਤੇ ਚਿੰਤਾ ਦਾ ਮਾਹੌਲ ਬਣਨਾ ਤੈਅ ਹੈ। ਇਹ ਬੈਠਕ ਸ਼ੁੱਕਰਵਾਰ ਨੂੰ ਹੋਣ ਜਾ ਰਹੀ ਹੈ। ਅਜਿਹੇ ‘ਚ ਕਈ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਈਰਾਨ ਅਤੇ ਇਜ਼ਰਾਈਲ ਵਿਚਾਲੇ ਤਣਾਅ ਜਾਰੀ ਹੈ।