ਕੋਲਕਾਤਾ: 27 ਅਗਸਤ, 2024 ਪੱਛਮੀ ਬੰਗਾਲ ਵਿੱਚ ਕੋਲਕਾਤਾ ਦੇ ਆਰਜੀ ਕਾਰ ਹਸਪਤਾਲ ਵਿੱਚ ਬਲਾਤਕਾਰ-ਕਤਲ ਮਾਮਲੇ ਵਿੱਚ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸੈਂਕੜੇ ਵਿਦਿਆਰਥੀਆਂ ਨੇ ‘ਨਬੰਨਾ ਮਾਰਚ’ ਤਹਿਤ ਜਦੋਂ ਸਕੱਤਰੇਤ ਦੀ ਇਮਾਰਤ ਦਾ ਘਿਰਾਓ ਕੀਤਾ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਅੱਥਰੂ ਗੈਸ ਦੇ ਗੋਲੇ ਛੱਡੇ, ਲਾਠੀਚਾਰਜ ਕੀਤਾ ਅਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ। ਇਸ ਦੌਰਾਨ ਭਗਵੇਂ ਕੱਪੜੇ ਪਹਿਨੇ ਇੱਕ ਬਜ਼ੁਰਗ ਹੱਥ ਵਿੱਚ ਤਿਰੰਗਾ ਫੜ ਕੇ ਵਿਰੋਧ ਪ੍ਰਦਰਸ਼ਨ ਕਰਦਾ ਨਜ਼ਰ ਆਇਆ। ਜਦੋਂ ਇਹ ਬਜ਼ੁਰਗ ਅੱਗੇ ਵਧਣ ਲੱਗੇ ਤਾਂ ਪੁਲੀਸ ਨੇ ਉਨ੍ਹਾਂ ’ਤੇ ਜਲ ਤੋਪਾਂ ਦੀ ਵਰਤੋਂ ਕੀਤੀ। ਅਜਿਹੇ ‘ਚ ਇਸ ਬਜ਼ੁਰਗ ਨੇ ਪੁਲਸ ਵੱਲ ਦੇਖਦਿਆਂ ਇਸ਼ਾਰਿਆਂ ਨਾਲ ਕੁਝ ਅਜਿਹਾ ਕਹਿ ਦਿੱਤਾ, ਜਿਸ ਨੂੰ ਦੇਖ ਕੇ ਮਮਤਾ ਸਰਕਾਰ ਨੂੰ ਸ਼ਰਮ ਮਹਿਸੂਸ ਹੋਈ ਹੋਵੇਗੀ।