ਨਵੀਂ ਦਿੱਲੀ, 2 ਫਰਵਰੀ
ਵਨ97 ਕਮਿਊਨੀਕੇਸ਼ਨ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਜੈ ਸ਼ੇਖਰ ਸ਼ਰਮਾ ਨੇ ਅੱਜ ਕਿਹਾ ਕਿ ਡਿਜੀਟਲ ਭੁਗਤਾਨ ਅਤੇ ਸੇਵਾਵਾਂ ਐਪ ਪੇਟੀਐੱਮ ਕੰਮ ਕਰ ਰਹੀ ਹੈ ਅਤੇ 29 ਫਰਵਰੀ ਤੋਂ ਬਾਅਦ ਵੀ ਇਹ ਆਮ ਵਾਂਗ ਕੰਮ ਕਰਦੀ ਰਹੇਗੀ। ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਲਿਖਿਆ ਕਿ ਕੰਪਨੀ ਪੂਰੀ ਪਾਲਣਾ ਨਾਲ ਦੇਸ਼ ਦੀ ਸੇਵਾ ਕਰਨ ਲਈ ਵਚਨਬੱਧ ਹੈ।