ਨਵੀਂ ਦਿੱਲੀ: 07 ਸਤੰਬਰ, 2024 ਟਾਈਮ ਮੈਗਜ਼ੀਨ ਨੇ TIME100 AI, ਵਿਸ਼ਵ 2024 ਵਿੱਚ AI ਖੇਤਰ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਪ੍ਰਭਾਵ ਪਾਉਣ ਵਾਲੇ ਵੱਡੇ ਚਿਹਰਿਆਂ ਨੂੰ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਵੀ ਸ਼ਾਮਲ ਹਨ। ਦੁਨੀਆ ਦੇ ਪ੍ਰਭਾਵਸ਼ਾਲੀ ਲੋਕਾਂ ਵਿੱਚ ਕਈ ਭਾਰਤੀ ਨਾਮ ਵੀ ਸ਼ਾਮਲ ਹਨ ਜਿਨ੍ਹਾਂ ਦੀਆਂ ਫੋਟੋਆਂ 2024 TIME100 AI ਦੇ ਕਵਰ ‘ਤੇ ਹਨ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ, ਇਨਫੋਸਿਸ ਦੇ ਸਹਿ-ਸੰਸਥਾਪਕ ਨੰਦਨ ਨੀਲੇਕਣੀ ਅਤੇ ਅਦਾਕਾਰ ਅਨਿਲ ਕਪੂਰ ਦੇ ਨਾਂ ਵਿਸ਼ੇਸ਼ ਤੌਰ ‘ਤੇ ਧਿਆਨ ਖਿੱਚ ਰਹੇ ਹਨ।