23 ਸਤੰਬਰ, 2024 ਤਿਰੂਪਤੀ ਲੱਡੂ ਵਿਵਾਦ ਦੇ ਵਿਚਕਾਰ, ਯੂਪੀ ਦੇ ਲਖਨਊ ਦੇ ਮਨਕਾਮੇਸ਼ਵਰ ਮੰਦਰ ਵਿੱਚ ਬਾਜ਼ਾਰ ਤੋਂ ਖਰੀਦੇ ਗਏ ਪ੍ਰਸਾਦ ‘ਤੇ ਹੁਣ ਪਾਬੰਦੀ ਲਗਾ ਦਿੱਤੀ ਗਈ ਹੈ। ਤਿਰੂਪਤੀ ਲੱਡੂ ਵਿਵਾਦ ਤੋਂ ਬਾਅਦ ਮਨਕਾਮੇਸ਼ਵਰ ਮੰਦਰ ਦੇ ਮਹੰਤ ਦਿਵਿਆਗਿਰੀ ਨੇ ਮੰਦਰ ‘ਚ ਬਾਹਰੋਂ ਲਿਆਂਦੇ ਪ੍ਰਸਾਦ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਸਬੰਧੀ ਮਹੰਤ ਦਿਵਿਆਗਿਰੀ ਨੇ ਇੱਕ ਰਸਮੀ ਨੋਟਿਸ ਜਾਰੀ ਕਰਕੇ ਕਿਹਾ ਹੈ ਕਿ ਸ਼ਰਧਾਲੂ ਆਪਣੇ ਘਰਾਂ ਤੋਂ ਤਿਆਰ ਕੀਤਾ ਪ੍ਰਸ਼ਾਦ ਜਾਂ ਸੁੱਕਾ ਮੇਵਾ ਹੀ ਪਾਵਨ ਅਸਥਾਨ ਵਿੱਚ ਚੜ੍ਹਾਉਣ ਲਈ ਪੁਜਾਰੀ ਨੂੰ ਦੇਣ, ਇਹ ਵਿਵਸਥਾ ਸੋਮਵਾਰ ਸਵੇਰ ਤੋਂ ਲਾਗੂ ਕਰ ਦਿੱਤੀ ਜਾਵੇਗੀ।
ਹੁਣ ਸਮਾਜਵਾਦੀ ਪਾਰਟੀ (ਸਪਾ) ਦੇ ਸੰਸਦ ਮੈਂਬਰ ਡਿੰਪਲ ਯਾਦਵ ਨੇ ਕਿਹਾ ਕਿ ਅਸੀਂ ਵਰਿੰਦਾਵਨ ਵਿੱਚ ਵੀ ਅਜਿਹੀ ਹੀ ਇੱਕ ਘਟਨਾ ਬਾਰੇ ਸੁਣਿਆ ਹੈ। ਉਨ੍ਹਾਂ ਕਿਹਾ ਕਿ ਮਿਲਾਵਟੀ ਅਨਾਜ, ਮਿਲਾਵਟੀ ਤੇਲ ਅਤੇ ਘਿਓ ਦੇ ਰੂਪ ਵਿੱਚ ਮਿਲਾਵਟੀ ਖੁਰਾਕੀ ਵਸਤਾਂ ਸਮਾਜ ਦੇ ਹਰ ਵਰਗ ਤੱਕ ਪਹੁੰਚ ਚੁੱਕੀਆਂ ਹਨ।
Subscribe to Updates
Get the latest creative news from FooBar about art, design and business.