ਬੇਰੂਤ: 28 ਸਤੰਬਰ, 2024 ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਮਾਰਿਆ ਗਿਆ ਹੈ। ਇਜ਼ਰਾਇਲੀ ਫੌਜ IDF ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਹੁਣ ਨਸਰੱਲਾ ਦੁਨੀਆ ਨੂੰ ਡਰਾ ਨਹੀਂ ਸਕੇਗਾ। ਆਈਡੀਐਫ ਨੇ ਕਿਹਾ, “ਫੌਜ ਨੇ ਉਨ੍ਹਾਂ ਦੇ ਨਾਲ-ਨਾਲ ਹਿਜ਼ਬੁੱਲਾ ਦੇ ਵਾਧੂ ਕਮਾਂਡਰਾਂ ਅਤੇ ਆਪਰੇਟਿਵਾਂ ਨੂੰ ਮਾਰ ਦਿੱਤਾ।” ਇਸ ਤੋਂ ਪਹਿਲਾਂ ਇਜ਼ਰਾਇਲੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਲੇਬਨਾਨ ਵਿੱਚ ਹਵਾਈ ਹਮਲਿਆਂ ਦੌਰਾਨ ਹਿਜ਼ਬੁੱਲਾ ਦੇ ਕਈ ਕਮਾਂਡਰਾਂ ਨੂੰ ਮਾਰ ਦਿੱਤਾ ਹੈ। ਹਾਲਾਂਕਿ, ਲੇਬਨਾਨ ਅਤੇ ਹਿਜ਼ਬੁੱਲਾ ਨੇ ਅਜੇ ਤੱਕ ਨਸਰੁੱਲਾ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ।