ਨਵੀਂ ਦਿੱਲੀ- ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ 2024 ਵਿੱਚ ਆਇਰਲੈਂਡ ਨੂੰ 2-0 ਨਾਲ ਹਰਾ ਦਿੱਤਾ। ਭਾਰਤ ਲਈ ਦੋਵੇਂ ਗੋਲ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੇ। ਇਸ ਜਿੱਤ ਨਾਲ ਭਾਰਤ ਨੇ ਗਰੁੱਪ-ਬੀ ਵਿੱਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਇਹ ਭਾਰਤ ਦਾ ਤੀਜਾ ਮੈਚ ਸੀ। ਭਾਰਤ ਨੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ ਹਰਾਇਆ ਸੀ। ਦੂਜੇ ਮੈਚ ਵਿੱਚ ਅਰਜਨਟੀਨਾ ਨਾਲ ਡਰਾਅ ਖੇਡਿਆ ਗਿਆ। ਇਸ ਦੌਰਾਨ ਤੀਰਅੰਦਾਜ਼ੀ ਤੋਂ ਬੁਰੀ ਖ਼ਬਰ ਆਈ ਹੈ। ਅੰਕਿਤਾ ਭਕਤ ਪੋਲਿਸ਼ ਖਿਡਾਰਨ ਤੋਂ ਹਾਰ ਕੇ ਵਿਅਕਤੀਗਤ ਮੁਕਾਬਲੇ ਤੋਂ ਬਾਹਰ ਹੋ ਗਈ ਹੈ। ਭਾਰਤ ਅਤੇ ਆਇਰਲੈਂਡ ਗਰੁੱਪ ਬੀ ਵਿੱਚ ਹਨ। ਆਸਟ੍ਰੇਲੀਆ, ਬੈਲਜੀਅਮ, ਅਰਜਨਟੀਨਾ ਅਤੇ ਨਿਊਜ਼ੀਲੈਂਡ ਵੀ ਇਸ ਗਰੁੱਪ ਵਿਚ ਹਨ। ਭਾਰਤ ਇਕ ਜਿੱਤ ਅਤੇ ਇਕ ਡਰਾਅ ਨਾਲ ਗਰੁੱਪ ਵਿਚ ਤੀਜੇ ਸਥਾਨ ‘ਤੇ ਹੈ। ਗਰੁੱਪ ‘ਚ ਬੈਲਜੀਅਮ ਅਤੇ ਆਸਟ੍ਰੇਲੀਆ ਪਹਿਲੇ ਅਤੇ ਦੂਜੇ ਸਥਾਨ ‘ਤੇ ਹਨ। ਅਰਜਨਟੀਨਾ ਚੌਥੇ ਨੰਬਰ ‘ਤੇ ਹੈ। ਨਿਊਜ਼ੀਲੈਂਡ ਅਤੇ ਆਇਰਲੈਂਡ ਕ੍ਰਮਵਾਰ ਪੰਜਵੇਂ ਅਤੇ ਛੇਵੇਂ ਸਥਾਨ ‘ਤੇ ਹਨ। ਇਸੇ ਗਰੁੱਪ ‘ਚ ਬੈਲਜੀਅਮ ਨੇ ਆਸਟ੍ਰੇਲੀਆ ਨਾਲ ਅਤੇ ਅਰਜਨਟੀਨਾ ਨੇ ਮੰਗਲਵਾਰ ਨੂੰ ਹੀ ਨਿਊਜ਼ੀਲੈਂਡ ਨਾਲ ਖੇਡਣਾ ਹੈ। ਜੇਕਰ ਨਿਊਜ਼ੀਲੈਂਡ ਦੀ ਟੀਮ ਹਾਰ ਜਾਂਦੀ ਹੈ ਤਾਂ ਉਹ ਕੁਆਰਟਰ ਫਾਈਨਲ ਦੀ ਦੌੜ ਤੋਂ ਬਾਹਰ ਹੋ ਜਾਵੇਗੀ।