ਦਿੱਲੀ: 30 ਜੁਲਾਈ, 2024 ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਭਵਿੱਖ ਵਿੱਚ ਗਲੋਬਲ ਲੌਜਿਸਟਿਕ ਕੰਪਨੀ FedEx ਨਾਲ ਕੰਮ ਕਰਨ ਦੀ ਇੱਛਾ ਜਤਾਈ ਹੈ। ਅਡਾਨੀ ਨੇ ਸੋਮਵਾਰ ਨੂੰ FedEx ਦੇ ਸੀਈਓ ਰਾਜੇਸ਼ ਸੁਬਰਾਮਨੀਅਮ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਭਵਿੱਖ ਵਿੱਚ FedEx ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹੈ। ਰਾਜੇਸ਼ ਸੁਬਰਾਮਨੀਅਮ ਨੇ ਮੁੰਦਰਾ ਵਿੱਚ ਅਡਾਨੀ ਸਮੂਹ ਦੀ ਵਿਸ਼ਵ ਪੱਧਰੀ ਬੰਦਰਗਾਹ ਅਤੇ ਵਿਸ਼ੇਸ਼ ਆਰਥਿਕ ਖੇਤਰ (SEZ) ਦਾ ਦੌਰਾ ਕੀਤਾ। ਗੌਤਮ ਅਡਾਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਟਵਿਟਰ) ‘ਤੇ ਇਕ ਪੋਸਟ ‘ਚ ਸੁਬਰਾਮਨੀਅਮ ਦਾ ਧੰਨਵਾਦ ਕੀਤਾ ਹੈ।