ਨਵੀਂ ਦਿੱਲੀ: 23 ਅਗਸਤ, 2024 ਨੇਪਾਲ ਵਿੱਚ ਇੱਕ ਵੱਡਾ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਨਦੀ ਵਿੱਚ ਡਿੱਗ ਗਈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਬੱਸ ਨਦੀ ਵਿੱਚ ਡਿੱਗਣ ਨਾਲ 14 ਭਾਰਤੀਆਂ ਦੀ ਮੌਤ ਹੋ ਗਈ। 17 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸ ਬੱਸ ਵਿੱਚ ਕੁੱਲ 40 ਯਾਤਰੀ ਸਵਾਰ ਸਨ। ਹਾਦਸੇ ਦਾ ਸ਼ਿਕਾਰ ਹੋਈ ਬੱਸ ਭਾਰਤ ਵਿੱਚ ਰਜਿਸਟਰਡ ਹੈ। ਰਾਜਧਾਨੀ ਕਾਠਮੰਡੂ ਵਿੱਚ ਆਪਣੀ ਮੰਜ਼ਿਲ ਤੋਂ ਲਗਭਗ 110 ਕਿਲੋਮੀਟਰ ਦੂਰ ਤਾਨਾਹੁਨ ਜ਼ਿਲ੍ਹੇ ਵਿੱਚ ਮਾਰਸਯਾਂਗਦੀ ਨਦੀ ਵਿੱਚ ਡਿੱਗ ਗਈ, ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ।