ਦਿੱਲੀ ਦੇ ਰਾਜੇਂਦਰ ਨਗਰ ਵਿੱਚ ਯੂਪੀਐਸਸੀ ਦੀ ਤਿਆਰੀ ਕਰ ਰਹੇ ਤਿੰਨ ਵਿਦਿਆਰਥੀਆਂ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਨੇ ਰਾਉ ਦੇ ਆਈਏਐਸ ਸਟੱਡੀ ਸਰਕਲ ਖਿਲਾਫ਼ ਕਾਰਵਾਈ ਕੀਤੀ ਹੈ। ਦਿੱਲੀ ਨਗਰ ਨਿਗਮ ਦੀ ਟੀਮ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਈ ਹੋਰ ਕੋਚਿੰਗ ਸੈਂਟਰਾਂ ਨੂੰ ਵੀ ਸੀਲ ਕਰ ਦਿੱਤਾ ਹੈ। ਇਸੇ ਸਿਲਸਿਲੇ ‘ਚ ਸਿਵਲ ਸਰਵਿਸਿਜ਼ ਦੀ ਤਿਆਰੀ ਕਰਵਾਉਣ ਵਾਲੇ ਵਿਕਾਸ ਦਿਵਯਕੀਰਤੀ ਦੇ ਕੋਚਿੰਗ ਸੈਂਟਰ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਨਹਿਰੂ ਵਿਹਾਰ ਦੇ ਵਰਧਮਾਨ ਮਾਲ ਦੇ ਬੇਸਮੈਂਟ ‘ਚ ‘ਦ੍ਰਿਸ਼ਟੀ’ ਕੋਚਿੰਗ ਸੈਂਟਰ ਚੱਲ ਰਿਹਾ ਸੀ। ਇੱਥੇ ਸੈਂਕੜੇ ਯੂਪੀਐਸਸੀ ਵਿਦਿਆਰਥੀ ਆਈਏਐਸ ਅਤੇ ਆਈਪੀਐਸ ਦੀ ਤਿਆਰੀ ਕਰਦੇ ਹਨ। ਵਿਕਾਸ ਦਿਵਯਕੀਰਤੀ ਅਤੇ ਉਨ੍ਹਾਂ ਦਾ ਦ੍ਰਿਸ਼ਟੀ ਕੋਚਿੰਗ ਸੈਂਟਰ ਯੂਪੀਐਸਸੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਵਿੱਚ ਕਾਫ਼ੀ ਪ੍ਰਸਿੱਧ ਹਨ। ਅਜਿਹੇ ‘ਚ ਇਸ ਕੋਚਿੰਗ ਨੂੰ ਸੀਲ ਕੀਤੇ ਜਾਣ ਦੀ ਕਾਫੀ ਚਰਚਾ ਹੈ। ਦੱਸ ਦੇਈਏ ਕਿ ਦਿੱਲੀ ਤੋਂ ਇਲਾਵਾ ਵਿਕਾਸ ਦਿਵਯਕੀਰਤੀ ਦਾ ਕੋਚਿੰਗ ਸੈਂਟਰ ਕਿੱਥੇ ਖੁੱਲ੍ਹਿਆ ਹੈ।