ਅਵਾਰਡ ਵਾਪਸੀ ਵਾਲੇ ਤੇ ਬੁੱਧੀਜੀਵੀ ਹੁਣ ਚੁੱਪ ਕਿਉਂ ?ਚੰਡੀਗੜ੍ਹ ਸੰਜੇ ਅਰੋੜਾ ! ਪੰਜਾਬ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋ ਉਸਦੀਆਂ ਕਮਜ਼ੋਰੀਆਂ ਤੇ ਗਲਤ ਨੀਤੀਆ ਨੂੰ ਉਜਾਗਰ ਕਰਨ ਤੇ ਅਲੋਚਨਾ ਕਰਨ ਵਾਲਿਆਂ ਦੀ ਅਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ,ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ।ਲੋਕਤੰਤਰ ਦੇ ਚੋਥੇ ਥੰਮ ਮੀਡੀਆ ਦਾ ਗਲਾ ਘੁੱਟਿਆ ਜਾ ਰਿਹਾ ਹੈ ,
ਪੰਜਾਬੀਆਂ ਨੂੰ ਘਰਾਂ ਵਿੱਚੋਂ ਚੁੱਕ ਕੇ ਥਾਣਿਆਂ ਵਿੱਚ ਲਜਾਇਆ ਜਾ ਰਿਹਾ ਹੈ,ਘਰਾਂ ਵਿੱਚ ਨਜ਼ਰਬੰਦ ਕੀਤੇ ਜਾ ਰਹੇ ਹਨ,ਗਿਰਫਤਾਰ ਕੀਤੇ ਜਾ ਰਹੇ ਹਨ,ਘਰਾਂ ਤੋਂ ਬਾਹਰ ਨਹੀ ਨਿਕਲਣ ਦਿੱਤਾ ਜਾ ਰਿਹਾ ਹੈ ,ਇਹ ਲੋਕਤੰਤਰ ਦਾ ਘਾਣ ਭਗਵੰਤ ਮਾਨ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ।ਉੱਭਾ ਨੇ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਲੋਕ ਸਭਾ ਮੈਂਬਰ ਸਿਮਰਨਜੀਤ ਮਾਨ ਨੂੰ ਘਰ ਵਿੱਚ ਨਜ਼ਰਬੰਦ ਕਰਨਾ ਬਹੁਤ ਮੰਦਭਾਗਾ ਤੇ ਨਿੰਦਨਯੋਗ ਹੈ ।ਉੱਭਾ ਨੇ ਪੰਜਾਬ ਸਮੇਤ ਹੋਰਨਾ ਸੂਬੇ ਦੇ ਲੋਕਾਂ ਨੂੰ ਅਪੀਲ ਆਮ ਆਦਮੀ ਪਾਰਟੀ ਤੋ ਬਚਕੇ ਰਹੋ ,ਸੁਚੇਤ ਰਹੋ ਇਸ ਪਾਰਟੀ ਨੂੰ ਮੂੰਹ ਨਾ ਲਾਓ । ਆਮ ਆਦਮੀ ਪਾਰਟੀ ਵੱਲੋ ਪੰਜਾਬ ਨੂੰ ਅਸੁਰੱਖਿਅਤ ਕੀਤਾ ਜਾ ਰਿਹਾ ਹੈ ,ਪੰਜਾਬ