ਇਲਾਕਾ ਘਾੜ ਕਲੱਬ ਦੇ ਆਗੂਆਂ ਵੱਲੋਂ ਸਮਾਜਸੇਵੀ ਆਗੂ ਤੇ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਦੀ ਅਗਵਾਈ ਵਿਚ ਨਵਨਿਯੁਕਤ ਡੀਐੱਸਪੀ55 ਰੁਪਿੰਦਰਜੀਤ ਕੌਰ ਸੋਹੀ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਇਸ ਮੌਕੇ ਆਗੂਆਂ ਨਾਲ ਗੱਲਬਾਤ ਕਰਦਿਆਂ ਡੀਐੱਸਪੀ ਰੁਪਿੰਦਰਜੀਤ ਕੌਰ ਸੋਹੀ ਨੇ ਕਿਹਾਕਿ ਪੁਲਿਸ ਨੂੰ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ਼ ਕਾਰਵਾਈ ਕਰਨ ਲਈ ਸਮਾਜਸੇਵੀ ਲੋਕਾਂ ਦੀ ਮੱਦਦ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਕਿਸੇ ਮਿਸ਼ਨ ਨੂੰ ਸਫ਼ਲ ਕਰਨ ਲਈ ਲੋਕਾਂ ਦਾ ਸਹਿਯੋਗ ਹੋਣਾ ਜ਼ਰੂਰੀ ਹੁੰਦਾ ਹੈ। ਡੀਐੱਸਪੀ ਸੋਹੀ ਨੇ ਕਿਹਾ ਕਿ ਪੁਲਿਸ ਹਮੇਸ਼ਾ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹਿੰਦੀ ਹੈ, ਲੋਕਾਂ ਤੇ ਪੁਲਿਸ ਦਾ ਰਾਬਤਾ ਚੰਗੇ ਸਮਾਜ ਦੀ ਸਿਰਜਣਾ ਕਰਦਾ ਹੈ। ਇਸ ਮੌਕੇ ਸਮਾਜਸੇਵੀ ਆਗੂ ਸੁਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਚੰਗੇ ਕੰਮ ਲਈ ਅਸੀਂ ਪੁਲਿਸ ਦੀ ਹਰ ਸੰਭਵ ਮਦਦ ਕਰਾਂਗੇ। ਇਸ ਮੌਕੇ ਸਾਈਕਲਿਸਟ ਅਮਨਦੀਪ, ਹਰਚੰਦ ਸਿੰਘ, ਸੁਖਵਿੰਦਰ ਸਿੰਘ, ਅਮਨ ਭੱਦਲ ਤੇ ਅਵਤਾਰ ਸਿੰਘ ਆਦਿ ਹਾਜ਼ਰ ਸਨ।