03 ਅਗਸਤ, 2024: ਪੁਰਾਤੱਤਵ ਵਿਗਿਆਨੀਆਂ ਨੇ ਲਕਸਰ, ਮਿਸਰ ਦੇ ਨੇੜੇ ਮਿਲੀ ਇੱਕ ਮਮੀ ਬਾਰੇ ਇੱਕ ਮਹੱਤਵਪੂਰਨ ਖੋਜ ਕੀਤੀ ਹੈ। ਦਰਅਸਲ, 1935 ਦੀ ਇੱਕ ਮਮੀ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਔਰਤ ਦਾ ਮੂੰਹ ਖੁੱਲ੍ਹਾ ਹੈ। ਇੰਝ ਲੱਗਦਾ ਹੈ ਜਿਵੇਂ ਉਹ ਚੀਕ ਰਹੀ ਹੋਵੇ। ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਮਮੀੀਫਿਕੇਸ਼ਨ ਦੌਰਾਨ ਲਾਪਰਵਾਹੀ ਕਾਰਨ ਔਰਤ ਦਾ ਮੂੰਹ ਖੁੱਲ੍ਹਾ ਰਹਿ ਗਿਆ ਹੋਵੇਗਾ ਪਰ ਨਵਾਂ ਅਧਿਐਨ ਇਸ ਸੋਚ ਦੇ ਬਿਲਕੁਲ ਉਲਟ ਹੈ। ਇਸ ਚੀਕਣ ਵਾਲੀ ਔਰਤ ਦੀ ਖੋਜ 1935 ਵਿੱਚ ਹੋਈ ਸੀ। ਨਵੇਂ ਅਧਿਐਨ ਮੁਤਾਬਕ ਇਸ ਮਮੀ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਔਰਤ ਦੀ ਮੌਤ ਬਹੁਤ ਦਰਦਨਾਕ ਸੀ, ਜਿਸ ਕਾਰਨ ਉਸ ਦੀਆਂ ਮਾਸਪੇਸ਼ੀਆਂ ਥਾਂ-ਥਾਂ ਅਕੜਾਅ ਹੋ ਗਈਆਂ ਸਨ। ਔਰਤ ਦੀ ਇਸ ਮਮੀ ਨੂੰ ਦੇਖ ਕੇ ਖੋਜਕਰਤਾ ਵੀ ਹੈਰਾਨ ਹਨ। ਵਿਗਿਆਨੀਆਂ ਦੀ ਟੀਮ ਨੇ ਆਧੁਨਿਕ ਤਕਨੀਕ ਰਾਹੀਂ ਔਰਤ ਦੀ ਜ਼ਿੰਦਗੀ ਅਤੇ ਮੌਤ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਹੈਰਾਨ ਕਰਨ ਵਾਲੇ ਖੁਲਾਸੇ ਹੋਏ।(ਮੌਤ ਵੇਲੇ ਔਰਤ ਦੀ ਉਮਰ 48 ਸਾਲ ਸੀ। ਔਰਤ ਦੀ ਮੌਤ 3500 ਸਾਲ ਪਹਿਲਾਂ ਹੋਈ ਸੀ। ਉਸ ਦਾ ਸਰੀਰ ਹੁਣ ਤੱਕ ਮਮੀ ਰਾਹੀਂ ਸੁਰੱਖਿਅਤ ਰੱਖਿਆ ਗਿਆ ਹੈ। ਉਸ ਦੀ ਉਮਰ ਉਸ ਦੇ ਪੇਡੂ ਦੇ ਜੋੜਾਂ ਰਾਹੀਂ ਨਿਰਧਾਰਤ ਕੀਤੀ ਗਈ ਸੀ। ਔਰਤ ਗਠੀਏ ਤੋਂ ਪੀੜਤ ਸੀ। )