– ਨਵ-ਨਿਯੁਕਤ ਅਹੁਦੇਦਾਰਾਂ ਦਾ ਕੀਤਾ ਸਨਮਾਨ
ਪਟਿਆਲਾ 5 ਫਰਵਰੀ ( ) ਚੇਅਰਮੈਨ ਪੀ ਆਰ ਟੀ ਸੀ ਅਤੇ ਸੂਬਾ ਸਕੱਤਰ ਪੰਜਾਬ ਰਣਜੋਧ ਸਿੰਘ ਹਡਾਣਾ ਨੇ ਆਪ ਵਲੋਂ ਨਵ ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਨਵੀਆਂ ਅਹੁਦੇਦਾਰੀਆਂ ਨਾਲ ਪਾਰਟੀ ਦੀ ਨੀਂਹ ਮਜ਼ਬੂਤ ਹੋਵੇਗੀ। ਪਾਰਟੀ ਆਗੂਆਂ ਵਲੋਂ ਲਏ ਗਏ ਅਹਿਮ ਫ਼ੈਸਲੇ ਅਨੁਸਾਰ ਇਮਾਨਦਾਰ ਵਲੰਟੀਅਰਾਂ ਦੇ ਅੱਗੇ ਆਉਣ ਨਾਲ ਪੰਜਾਬ ਇੱਕ ਨਵੀਂ ਤਸਵੀਰ ਬਣਕੇ ਉਭਰੇਗਾ। ਦੱਸਣਯੋਗ ਹੈ ਕਿ ਬੀਤੇ ਦਿਨੀਂ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਆਮ ਆਦਮੀ ਪਾਰਟੀ ਵਲੋਂ ਸੂਬਾ ਪੱਧਰ ਅਤੇ ਜਿਲ੍ਹਾ ਪੱਧਰ ਤੇ ਲਗਾਏ ਵੱਖ ਵੱਖ ਅਹੁਦੇਦਾਰਾਂ ਦਾ ਸਨਮਾਨ ਕੀਤਾ। ਇਸ ਮੌਕੇ ਉਨ੍ਹਾ ਕਿਹਾ ਕਿ ਮਾਨ ਸਰਕਾਰ ਵਲੋਂ ਲੋਕ ਹਿੱਤ ਵਿੱਚ ਨਿੱਤ ਨਵੇਂ ਫ਼ੈਸਲੇ ਆਪ ਮੁਹਾਰੇ ਲੋਕਾਂ ਦੀ ਜ਼ੁਬਾਨ ਚੜ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਅਹੁਦੇਦਾਰੀਆਂ ਵੱਡਿਆਂ ਘਰਾਂ ਦੇ ਕਾਕਿਆਂ ਜਾ ਪੈਸੇ ਨਾਲ ਵੇਚੀਆਂ ਜਾਂਦੀਆ ਸਨ। ਪਰ ਆਮ ਆਦਮੀ ਪਾਰਟੀ ਵਲੋਂ ਆਮ ਘਰਾਂ ਅਤੇ ਇਮਾਨਦਾਰ ਲੋਕਾਂ ਨੂੰ ਅਹਿਮ ਜਿੰਮੇਵਾਰੀਆ ਦਿੱਤੀਆਂ ਜਾਂਦੀਆ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਵੇਂ ਨਿਰਦੇਸ਼ਾ ਦੀ ਗੱਲ ਕਰਦਿਆਂ ਕਿਹਾ ਕਿ ਹੁਣ ਲੋਕਾਂ ਨੂੰ ਆਪਣੇ ਕੰਮਾਂ ਲਈ ਦਫ਼ਤਰਾਂ ਵਿੱਚ ਧੱਕੇ ਨਹੀ ਖਾਣੇ ਪੈਣਗੇ। ਹੁਣ ਨਵੇਂ ਹੁਕਮਾਂ ਅਨੁਸਾਰ ਤੁਹਾਡੇ ਕੰਮ ਨਾਲ਼ ਸਬੰਧਤ ਅਧਿਕਾਰੀ ਖੁਦ ਤੁਹਾਡੇ ਘਰ ਚੱਲ ਕੇ ਆਵੇਗਾ। ਜਿਸ ਨਾਲ਼ ਹਰ ਵਿਅਕਤੀ ਖੱਜਲ ਖੁਆਰ ਹੋਣ ਤੋਂ ਬਚੇਗਾ।
ਇਸ ਮੌਕੇ ਸਨਮਾਨਿਤ ਸਖਸ਼ੀਅਤਾਂ ਵਿੱਚ ਪ੍ਰੀਤੀ ਮਲਹੋਤਰਾ ਸੂਬਾ ਪ੍ਰਧਾਨ ਵੂਮੈਨ ਵਿੰਗ, ਕੁਲਵੰਤ ਬਾਜੀਗਰ
ਸੂਬਾ ਪ੍ਰਧਾਨ ਵਿਮੁਕਤ ਜਾਤੀ ਵਿੰਗ, ਵਿੱਕੀ ਘਨੌਰ
ਸੂਬਾ ਪ੍ਰਧਾਨ ਖੇਡ ਵਿੰਗ, ਜੇ ਪੀ ਸਿੰਘ ਸਟੇਟ ਜੁਆਇੰਟ ਸਕੱਤਰ ਮੇਨ ਵਿੰਗ, ਸਵਰਨ ਸਿੰਘ ਸਾਂਪਲਾ ਸੂਬਾ ਪ੍ਰਧਾਨ ਐਸ ਸੀ ਵਿੰਗ, ਹਰੀ ਚੰਦ ਬਾਂਸਲ ਸਟੇਟ ਜੁਆਇੰਟ ਸੈਕਟਰੀ ਬੁੱਧੀਜੀਵੀ, ਐਡਵੋਕੇਟ ਰਵਿੰਦਰ ਸਿੰਘ ਸਟੇਟ ਜਨਰਲ ਸੈਕਟਰੀ ਲੀਗਲ ਵਿੰਗ, ਬਲਵਿੰਦਰ ਝਾੜਵਾਂ ਪੰਜਾਬ ਜੁਆਇੰਟ ਸੈਕਟਰੀ ਕਿਸਾਨ ਵਿੰਗ, ਮੇਜਰ ਆਰ ਪੀ ਐਸ ਮਲਹੋਤਰਾ ਸੂਬਾ ਪ੍ਰਧਾਨ ਬੁੱਧੀਜੀਵੀ ਵਿੰਗ, ਅਮਰੀਕ ਸਿੰਘ ਬਾਂਗੜ ਪੰਜਾਬ ਜੁਆਇੰਟ ਸੈਕਟਰੀ ਮੇਂਨ ਵਿੰਗ, ਜਤਿੰਦਰ ਸਿੰਘ ਜੀਤਾ ਯੂਥ ਪ੍ਰਧਾਨ ਜ਼ਿਲ੍ਹਾ ਪਟਿਆਲਾ, ਡਾ ਹਰਨੇਕ ਸਿੰਘ ਜਿਲ੍ਹਾ ਪ੍ਰਧਾਨ ਬੁੱਧੀਜੀਵੀ ਵਿੰਗ, ਗੁਰਵਿੰਦਰ ਸਿੰਘ ਹੈਪੀ ਪਹਾੜੀਪੁਰ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ, ਅਰਵਿੰਦਰ ਸਿੰਘ ਜਿਲ੍ਹਾ ਮੀਡੀਆ ਇੰਚਾਰਜ ਪਟਿਆਲਾ, ਗੁਰਮੀਤ ਸਿੰਘ ਜਿਲ੍ਹਾ ਆਫ਼ਿਸ ਇੰਚਾਰਜ ਪਟਿਆਲਾ, ਅਮਿਤ ਵਿੱਕੀ ਜਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਪਟਿਆਲਾ, ਗੁਲਜ਼ਾਰ ਵਿਰਕ ਜਿਲ੍ਹਾ ਪ੍ਰਧਾਨ ਲੀਗਲ ਵਿੰਗ, ਸੁਖਜਿੰਦਰ ਸਿੰਘ ਜੁਆਇੰਟ ਸੈਕਟਰੀ ਲੀਗਲ ਵਿੰਗ, ਰਾਜਵਿੰਦਰ ਸਿੰਘ ਰਾਜਾ ਧੰਜੂ ਜਿਲ੍ਹਾ ਪ੍ਰਧਾਨ ਬੀ ਸੀ ਵਿੰਗ, ਨਰਿੰਦਰ ਗੋਇਲ ਜ਼ਿਲ੍ਹਾ ਪ੍ਰਧਾਨ ਐਕਸ ਇਮਪਲਾਈ ਵਿੰਗ, ਨਿਰਮਲ ਸਿੰਘ ਝੱਨਹੇੜੀ ਜਿਲਾ ਸਕੱਤਰ ਐਕਸ ਸਰਵਿਸਮੈਨ ਵਿੰਗ, ਮੁਹੰਮਦ ਸਲੀਮ ਜਿਲਾ ਸਕੱਤਰ ਮਨਿਓਰਟੀ ਵਿੰਗ, ਗੁਰਦਰਸ਼ਨ ਸਿੰਘ ਉਬਰਾਏ ਜਿਲਾ ਸਕੱਤਰ ਟਰੇਡ ਵਿੰਗ, ਵਿਨੋਦ ਸਿੰਗਲਾ ਜ਼ਿਲ੍ਹਾ ਵਾਈਸ ਪ੍ਰਧਾਨ ਟਰੇਡ ਵਿੰਗ, ਅਮਰਜੀਤ ਸਿੰਘ ਜਿਲਾ ਪ੍ਰਧਾਨ ਟਰਾਂਸਪੋਰਟ ਵਿੰਗ, ਬਲਜੀਤ ਸਿੰਘ ਜ਼ਿਲ੍ਹਾ ਸਕੱਤਰ ਟਰਾਂਸਪੋਰਟ ਵਿੰਗ, ਸੁਨੈਨਾ ਮਿੱਤਲ ਜ਼ਿਲ੍ਹਾ ਸਕੱਤਰ ਵੂਮੈਨ ਵਿੰਗ, ਪਾਰਸ ਸ਼ਰਮਾ ਜਿਲਾ ਸਕੱਤਰ ਯੂਥ ਵਿੰਗ, ਨਾਹਰ ਸਿੰਘ ਜਿਲਾ ਸਕੱਤਰ ਐਸ ਸੀ ਵਿੰਗ ਤੋਂ ਇਲਾਵਾ ਹੋਰ ਪਾਰਟੀ ਆਗੂ ਅਤੇ ਵਲੰਟੀਅਰ ਮੌਜੂਦ ਰਹੇ।