ਲੁਧਿਆਣਾ 5 ਫਰਵਰੀ ! ਪੀ ਏ ਯੂ ਦੇ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਵੱਲੋਂ ਬੀਤੇ ਦਿਨੀਂ ਇੱਕ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪ੍ਰੋਫੈਸਰ ਡਾ: ਗਗਨਦੀਪ ਬੰਗਾ , ਸਕੂਲ ਆਫ਼ ਬਿਜ਼ਨਸ ਸਟੱਡੀਜ਼ ਨੇ ਸਮੈਸਟਰ ਨਿਯਮਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਨੇ ਅਕਾਦਮਿਕ ਵਿਧਾਨ, ਫੈਕਲਟੀ, ਹਾਜ਼ਰੀ ਅਤੇ ਸਲਾਹਕਾਰਾਂ ਬਾਰੇ ਚਾਨਣਾ ਪਾਇਆ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸੇ ਵੀ ਵਿਦਿਆਰਥੀ ਨੂੰ ਉਹਨਾਂ ਦੀ ਅਕਾਦਮਿਕ ਵਿੱਚ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਸਕੂਲ ਆਫ਼ ਬਿਜ਼ਨਸ ਸਟੱਡੀਜ਼ ਦੇ ਪ੍ਰੋਫੈਸਰ ਡਾ: ਬਬੀਤਾ ਕੁਮਾਰ ਨੇ ਵਿਦਿਆਰਥੀਆਂ ਨੂੰ ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ ਅਤੇ ਮੈਨੇਜਮੈਂਟ ਸਾਇੰਸਜ਼ ਐਸੋਸੀਏਸ਼ਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪੀਏਯੂ ਵਿੱਚ ਖੋਜ ਪ੍ਰਣਾਲੀ ਬਾਰੇ ਚਾਨਣਾ ਪਾਇਆ।
ਸਕੂਲ ਆਫ਼ ਬਿਜ਼ਨਸ ਸਟੱਡੀਜ਼ ਦੇ ਡਾਇਰੈਕਟਰ ਡਾ: ਰਮਨਦੀਪ ਨੇ ਸਹਿ ਵਿਦਿਅਕ ਗਤੀਵਿਧੀਆਂ ਦੀ ਮਹੱਤਤਾ ‘ਤੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਆਪਣੀ ਅਕਾਦਮਿਕਤਾ ‘ਤੇ ਧਿਆਨ ਕੇਂਦਰਿਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਯੂਜੀਸੀ-ਨੈੱਟ ਪ੍ਰੀਖਿਆ ਦੀ ਤਿਆਰੀ ‘ਤੇ ਵੀ ਜ਼ੋਰ ਦਿੱਤਾ। ਦੂਜੇ ਸਾਲ ਦੇ ਪੀ.ਐੱਚ.ਡੀ ਸਕਾਲਰ ਕੁਮਾਰੀ ਆਇਨਾ ਵਰਮਾ ਅਤੇ ਕੁਮਾਰੀ ਨਿਕਾਂਸ਼ਾ ਜੈਨ ਨੇ ਪ੍ਰੀਖਿਆ ਦੇ ਪੈਟਰਨ ‘ਤੇ ਸੈਸ਼ਨ ਦਾ ਸੰਚਾਲਨ ਕੀਤਾ ਅਤੇ ਇਮਤਿਹਾਨ ਪਾਸ ਕਰਨ ਲਈ ਆਪਣੇ ਨਿੱਜੀ ਅਨੁਭਵ ਵੀ ਸਾਂਝੇ ਕੀਤੇ। ਕੁਮਾਰੀ ਸੋਨਮ ਐਮ.ਬੀ.ਏ. ਦੀ ਵਿਦਿਆਰਥਣ ਨੇ ਹਾਲ ਹੀ ਵਿੱਚ ਘੋਸ਼ਿਤ ਕੀਤੇ ਗਏ ਕੇਂਦਰੀ ਬਜਟ ਬਾਰੇ ਸੰਖੇਪ ਵੇਰਵੇ ਸਾਂਝੇ ਕੀਤੇ। ਸਕੂਲ ਆਫ ਬਿਜ਼ਨਸ ਸਟੱਡੀਜ਼ ਦੇ ਅਸਿਸਟੈਂਟ ਪ੍ਰੋਫੈਸਰ ਡਾ. ਰਾਕੇਸ਼ ਰਾਠੌਰ ਵਲੋਂ ਧੰਨਵਾਦ ਕੀਤਾ ਗਿਆ। ਸੈਸ਼ਨ ਦੀ ਸਮਾਪਤੀ ਸਮੂਹ ਫੋਟੋਗ੍ਰਾਫੀ ਨਾਲ ਹੋਈ।