19 ਅਕਤੂਬਰ, 2024 ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਸਲਮਾਨ ਖਾਨ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ। ਦਰਅਸਲ ਹਾਲ ਹੀ ‘ਚ ਸਲਮਾਨ ਖਾਨ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਇਸ ਦੌਰਾਨ ਸੁਪਰਸਟਾਰ ਦੇ ਪਿਤਾ ਸਲੀਮ ਖਾਨ ਨੇ ਇੰਟਰਵਿਊ ਵਿੱਚ ਦੱਸਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਬਾਬਾ ਸਿੱਦੀਕੀ ਅਤੇ ਸਲਮਾਨ ਖਾਨ ਦੇ ਕਤਲ ਵਿੱਚ ਕੋਈ ਸਬੰਧ ਨਹੀਂ ਹੈ। ਉਨ੍ਹਾਂ ਨੇ ਇੰਟਰਵਿਊ ‘ਚ ਕਿਹਾ ਹੈ ਕਿ ਸਲਮਾਨ ਖਾਨ ਮੁਆਫੀ ਨਹੀਂ ਮੰਗਣਗੇ। ਕਿਉਂਕਿ ਉਸਨੇ ਕਦੇ ਜਾਨਵਰਾਂ ਦਾ ਸ਼ਿਕਾਰ ਨਹੀਂ ਕੀਤਾ। ਲਗਾਤਾਰ ਮਿਲ ਰਹੀਆਂ ਧਮਕੀਆਂ ਤੋਂ ਉਸਦਾ ਪੂਰਾ ਪਰਿਵਾਰ ਪ੍ਰੇਸ਼ਾਨ ਹੈ। ਸਲੀਮ ਖਾਨ ਨੇ ਕਿਹਾ, ਸਲਮਾਨ ਨੇ ਕਦੇ ਕਿਸੇ ਜਾਨਵਰ ਨੂੰ ਨਹੀਂ ਮਾਰਿਆ। ਉਸਨੇ ਕਦੇ ਇੱਕ ਆਮ ਕਾਕਰੋਚ ਨੂੰ ਵੀ ਨਹੀਂ ਮਾਰਿਆ। ਅਸੀਂ ਹਿੰਸਾ ਵਿੱਚ ਵਿਸ਼ਵਾਸ ਨਹੀਂ ਰੱਖਦੇ।
Subscribe to Updates
Get the latest creative news from FooBar about art, design and business.

