Close Menu
    What's Hot

    ਯਮੁਨਾ ਯਾਤਰਾ ਦੌਰਾਨ ਪਛਾਣੇ ਗਏ ਨਦੀ ਪੁਨਰ ਸੁਰਜੀਤੀ ਦੇ ਕੰਮ ਪੂਰੇ ਕੀਤੇ ਜਾਣਗੇ – ਸਵਤੰਤਰ ਦੇਵ ਸਿੰਘ, ਜਲ ਸ਼ਕਤੀ ਮੰਤਰੀ

    February 26, 2026

    328 ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਤੇਜ਼, ਬਦਲੀ SIT, ਅੰਮ੍ਰਿਤਸਰ ਕਮਿਸ਼ਨਰ ਕਰਨਗੇ ਜਾਂਚ ਦੀ ਨਿਗਰਾਨੀ

    February 26, 2026

    Punjab News: ਪੰਜਾਬ ‘ਚ ‘ਆਪ’ ਸਰਪੰਚ ਕਤਲ ਕਾਂਡ ਦੀ ਸਾਜ਼ਿਸ਼ ਰਚਣ ਵਾਲਾ ਮੁੱਖ ਮੁਲਜ਼ਮ ਗ੍ਰਿਫ਼ਤਾਰ, ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਸੀ ਦੋਸ਼ੀ; ਇੰਝ ਆਇਆ ਕਾਬੂ…

    February 26, 2026

    Subscribe to Updates

    Get the latest creative news from FooBar about art, design and business.

    Facebook X (Twitter) Instagram
    Facebook X (Twitter) Instagram
    ਕੌਮੀ ਪਤ੍ਰਿਕਾਕੌਮੀ ਪਤ੍ਰਿਕਾ
    Subscribe
    Thursday, February 26
    • Home
      • About us
      • Contact us
      • World
    • Entertainment
    • Madhya Pradesh
    • Uttarakhand
    • Jammu & Kashmir
    • Haryana
    • Uttar Pradesh
    • Bihar
      • Patiala
    • Lifestyle
    ਕੌਮੀ ਪਤ੍ਰਿਕਾਕੌਮੀ ਪਤ੍ਰਿਕਾ
    Home » Blog » ਲੁਟੇਰਾ ਗਿਰੋਹ ਦਾ ਪਰਦਾਫ਼ਾਸ਼! 4 ਪਿਸਤੌਲਾਂ ਸਣੇ 3 ਮੁਲਜ਼ਮ ਕਾਬੂ, ਵੱਡੀ ਵਾਰਦਾਤ ਨੂੰ ਦੇਣਾ ਸੀ ਅੰਜਾਮ
    Punjab

    ਲੁਟੇਰਾ ਗਿਰੋਹ ਦਾ ਪਰਦਾਫ਼ਾਸ਼! 4 ਪਿਸਤੌਲਾਂ ਸਣੇ 3 ਮੁਲਜ਼ਮ ਕਾਬੂ, ਵੱਡੀ ਵਾਰਦਾਤ ਨੂੰ ਦੇਣਾ ਸੀ ਅੰਜਾਮ

    adminBy adminFebruary 26, 2026No Comments2 Mins Read0 Views
    Share Facebook Twitter Pinterest Copy Link LinkedIn Tumblr Email
    Share
    Facebook Twitter LinkedIn Pinterest Email Copy Link

    ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਇਲਾਕੇ ’ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਲੁਟੇਰਾ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ ਅਤੇ ਗਿਰੋਹ ਦੇ ਗ੍ਰਿਫ਼ਤਾਰ ਕੀਤੇ 3 ਮੈਂਬਰਾਂ ਕੋਲੋਂ 4 ਪਿਸਤੌਲਾਂ ਤੇ ਰੌਂਦ ਬਰਾਮਦ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਗੌਰਵ ਤੂਰਾ ਦੇ ਦਿਸ਼ਾ-ਨਿਰਦੇਸ਼ ’ਤੇ ਗੈਂਗਸਟਰਾਂ ਦਾ ਸਫਾਇਆ ਕਰਨ ਲਈ ਚਲਾਈ ਮੁਹਿੰਮ ਤਹਿਤ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਏ. ਐੱਸ. ਪੀ. ਧਰੇਂਦਰ ਵਰਮਾ ਅਤੇ ਡੀ. ਐੱਸ. ਪੀ. ਹਰਗੁਰਦੇਵ ਸਿੰਘ, ਇੰਸਪੈਕਟਰ ਹਰਿੰਦਰ ਸਿੰਘ ਐੱਸ. ਐੱਚ. ਓ. ਥਾਣਾ ਸੁਲਤਾਨਪੁਰ ਲੋਧੀ ਦੀ ਅਗਵਾਈ ਹੇਠਾਂ ਪੁਲਸ ਪਾਰਟੀ ਨੇ 3 ਮੁਲਜ਼ਮਾਂ ਵਿਸ਼ਾਲ ਪੁੱਤਰ ਬੱਗਾ ਸਿੰਘ ਨਿਵਾਸੀ ਪਿੰਡ ਤਲਵੰਡੀ ਪਾਈ (ਥਾਣਾ ਕੌਤਵਾਲੀ ਕਪੂਰਥਲਾ), ਮਨਪ੍ਰੀਤ ਸਿੰਘ ਉਰਫ਼ ਮਾਪੀ ਪੁੱਤਰ ਕਰਨੈਲ ਸਿੰਘ ਨਿਵਾਸੀ ਪਿੰਡ ਪੰਮਨ (ਥਾਣਾ ਤਲਵੰਡੀ ਚੌਧਰੀਆਂ) ਤੇ ਅਮਨਦੀਪ ਸਿੰਘ ਉਰਫ਼ ਅਮਨ ਪੁੱਤਰ ਦਲਬੀਰ ਸਿੰਘ ਨਿਵਾਸੀ ਪਿੰਡ ਪੰਮਨ (ਥਾਣਾ ਤਲਵੰਡੀ ਚੌਧਰੀਆਂ) ਨੂੰ ਕਾਬੂ ਕਰਕੇ ਇਕ ਦੇਸੀ ਪਿਸਤੌਲ 32 ਬੋਰ ਤੇ 2 ਜ਼ਿੰਦਾ ਰੌਂਦ, ਇਕ ਵਿਦੇਸ਼ੀ ਪਿਸਤੌਲ ਪੀ. ਐਕਸ. 5 ਸਟਰੋਮ ਸਮੇਤ 2 ਜ਼ਿੰਦਾ ਰੌਂਦ, ਇਕ 30 ਬੋਰ ਬਰੇਟਾ ਮਾਰਕਾ ਪਿਸਤੌਲ ਅਤੇ ਇਕ ਖੁੱਲ੍ਹਾ ਹੋਇਆ ਪਿਸਟਲ ਬਰਾਮਦ ਕੀਤਾ ਹੈ। ਪੁਲਸ ਵੱਲੋਂ ਭਾਰੀ ਅਸਲੇ ਸਮੇਤ ਲੁਟੇਰੇ ਕਾਬੂ ਕੀਤੇ ਜਾਣ ਤੋਂ ਬਾਅਦ ਵੱਡੀ ਵਾਰਦਾਤ ਹੋਣ ਤੋਂ ਬਚਾਅ ਹੋ ਗਿਆ ਹੈ।

    ਡੀ. ਐੱਸ. ਪੀ. ਹਰਗੁਰਦਵ ਸਿੰਘ ਤੇ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਮੁਲਾਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੌਰਾਨੇ ਪੁਲਸ ਰਿਮਾਂਡ ਇਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਡੀ. ਐੱਸ. ਪੀ. ਹਰਗੁਰਦੇਵ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮਨਪ੍ਰੀਤ ਸਿੰਘ ਉਰਫ਼ ਮਾਪੀ ਨਿਵਾਸੀ ਪਿੰਡ ਪੰਮਨ ਖ਼ਿਲਾਫ਼ ਪਹਿਲਾਂ ਵੀ 9 ਵੱਖ ਵੱਖ ਮੁਕੱਦਮੇ ਵੱਖ ਵੱਖ ਥਾਣਿਆਂ ਵਿਚ ਦਰਜ ਹਨ। ਇਸੇ ਤਰ੍ਹਾਂ ਹੀ ਅਮਨਦੀਪ ਸਿੰਘ ਉਰਫ ਅਮਨ ਵਾਸੀ ਪਿੰਡ ਪੰਮਨ ਖ਼ਿਲਾਫ਼ 5 ਹੋਰ ਮੁਕੱਦਮੇ ਪਹਿਲਾਂ ਹੀ ਵੱਖ-ਵੱਖ ਥਾਣਿਆਂ ਵਿਚ ਦਰਜ ਹਨ।

    ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਨੇ ਹੋਰ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਜ਼ਮ ਵੱਡੀ ਮਾਤਰਾ ਵਿਚ ਅਸਲਾ ਲੈ ਕੇ ਵੱਡੀ ਵਾਰਦਾਤ ਕਰਨ ਦੀ ਯੋਜਨਾ ਬਣਾ ਰਹੇ ਸਨ ਕਿ ਪੁਲਸ ਦੀ ਮੁਸਤੈਦੀ ਨਾਲ ਪਹਿਲਾਂ ਹੀ ਕਾਬੂ ਕਰ ਲਏ ਗਏ। ਉਨ੍ਹਾਂ ਦੱਸਿਆ ਕਿ ਪੁਲਸ ਰਿਮਾਂਡ ਦੌਰਾਨ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਿਸ ਸਮੱਗਲਰ ਰਾਹੀਂ ਹਥਿਆਰ ਲਿਆਂਦੇ ਸਨ, ਹੋਰ ਪੁੱਛਗਿੱਛ ਹੋਵੇਗੀ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਇਨ੍ਹਾਂ ਵੱਲੋਂ ਕੀਤੀਆਂ ਗਈਆਂ ਲੁੱਟ ਦੀਆਂ ਵਾਰਦਾਤਾਂ ਬਾਰੇ ਵੀ ਹੋਰ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।

    Post Views: 7
    Follow on Google News Follow on Flipboard
    Share. Facebook Twitter Pinterest LinkedIn Tumblr Email
    admin
    • Website

    Related Posts

    ਜਲੰਧਰ ‘ਚ GST ਟੀਮ ਨੂੰ ਬੰਧਕ ਬਣਾਉਣ ਦੇ ਮਾਮਲੇ ‘ਚ ਸਾਬਕਾ ਕੌਂਸਲਰ ਦੇ ਪਤੀ ਸਣੇ 9 ਲੋਕਾਂ ਖ਼ਿਲਾਫ਼ ਕੇਸ ਦਰਜ

    February 26, 2026

    ਸੰਤ ਕ੍ਰਿਸ਼ਨ ਨਾਥ ਚਿਹੇੜੂ ਨੇ ਕੀਤਾ ਬੇਗਮਪੁਰਾ ਏਡ ਇੰਟਰਨੈਸ਼ਨਲ ਦੇ ਦਫ਼ਤਰ ਦਾ ਉਦਘਾਟਨ

    February 26, 2026

    ਅਕਾਲੀ ਦਲ ਨੂੰ ਕਮੇਟੀ ਬਣਾਉਣ ਲਈ 11 ਵਿਅਕਤੀ ਨਹੀਂ ਮਿਲ ਰਹੇ ਅਤੇ ਸੁਪਨੇ ਪੰਜਾਬ ਦੀਆਂ 117 ਸੀਟਾਂ ਜਿੱਤਣ ਦੇ ਦੇਖ ਰਹੇ ਹਨ-ਭਗਵੰਤ ਸਿੰਘ ਮਾਨ*

    February 26, 2026
    Leave A Reply Cancel Reply

    Categories
    • Amritsar
    • Bathinda-Mansa
    • BIHAR
    • Blog
    • Chandigarh
    • Chhattisgarh
    • Delhi
    • Delhi Latest-News
    • Economy
    • Entertainment
    • Epaper
    • Featured
    • Gujarat
    • HARYANA
    • Himachal Pradesh
    • Jammu Kashmir
    • Jharkhand
    • Lifestyle
    • Ludhiana
    • Madhya Pradesh
    • Mumbai
    • National
    • Patiala
    • Politics
    • Punjab
    • Rajasthan
    • Sports
    • Uttar Pradesh
    • Uttarakhand
    • World
    Editors Picks
    Latest Posts
    Stay In Touch
    • Facebook
    • Twitter
    • Pinterest
    • Instagram
    • YouTube
    • Vimeo

    Subscribe to Updates

    Get the latest creative news from SmartMag about art & design.

    About us
    Qaumi Patrika (Punjabi) empanelled with the Delhi Government among Top 10 National Daily Newspapers on record is competing with the Best National Dailies and now it has crossed 25 lakhs total readership maximum in Delhi (NCR) and other parts of Northern India.. Qaumi Patrika Newspaper is already on the panel of DAVP, All Central Ministries, All Zonal RAILWAYS including Bhartiya Railway, Delhi Police, NDMC, Delhi Jal Board, DDA, MTNL, DELHI GOVT, U.P. Govt. Haryana Govt. Punjab Govt. Madhya Pradesh Govt. and Other State Governments, Public Sector Undertakings (PSUs) and Nationalized Banks etc. We have our own complete infrastructure with International Standard Web Ofset Printing Press at Tronica City. Our Newspaper having Quality Printing, News Coverage, Bold Journalism and a team of 135 Professionals Personality and we are also member of Indian Newspaper Society (INS).
    Featured Posts

    सीमा के बाद अब पाकिस्तान की बेटी जावरिया खानम बनेगी भारत की बहू

    December 22, 2023

    Shahrukh Khan ने बताया Dunki का मतलब, नए गाने ओ माही का रिलीज किया टीजर …

    December 22, 2023

    December 22, 2023
    Worldwide News

    ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੁੱਗ ਸ਼ੁਰੂ ਹੋ ਗਿਆ ਹੈ , ਗੁਰੂਗ੍ਰਾਮ ਅਤੇ ਪੰਚਕੂਲਾ ਵਿੱਚ ਦੋ ਏਆਈ ਹੱਬ ਸਥਾਪਤ ਕੀਤੇ ਜਾਣਗੇ – ਮੁੱਖ ਮੰਤਰੀ

    February 26, 20260 Views

    ਦਿੱਲੀ ‘ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ

    February 26, 20260 Views

    ਸ਼ਾਂਤੀ ਕਲੋਨੀ ਬਸਤੀ 1 ਮਾਰਚ ਨੂੰ ਇੱਕ ਵਿਸ਼ਾਲ ਹਿੰਦੂ ਸੰਮੇਲਨ ਦਾ ਆਯੋਜਨ ਕਰੇਗੀ।

    February 26, 20260 Views
    Categories
    • Home
    © 2026 Qaumi Patrika Punjabi. Designed by Puriwebsolution.

    Type above and press Enter to search. Press Esc to cancel.