ਨਵੀਂ ਦਿੱਲੀ: 21 ਸਤੰਬਰ, 2024 ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਤੋਂ 23 ਸਤੰਬਰ ਤੱਕ ਅਮਰੀਕਾ ਦੇ ਦੌਰੇ ‘ਤੇ ਹਨ। ਇਸ ਦੌਰਾਨ ਉਹ ਉੱਥੇ ਕਵਾਡ ਸਮਿਟ ‘ਚ ਹਿੱਸਾ ਲੈਣਗੇ ਇਸ ਵਾਰ ਅਮਰੀਕਾ ਦੇ ਡੇਲਾਵੇਅਰ ‘ਚ ਕੁਆਡ ਸਮਿਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕਵਾਡ ਦੇ ਇਸ ਗਰੁੱਪ ਵਿੱਚ ਭਾਰਤ ਤੋਂ ਇਲਾਵਾ ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਵੀ ਸ਼ਾਮਿਲ ਹਨ। ‘ਕਵਾਡ’ ਸ਼ੁਰੂ ਤੋਂ ਹੀ ਚੀਨ ਲਈ ਵੱਡੀ ਚੁਣੌਤੀ ਸਾਬਤ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਮੂਹ ਦੀ ਸਥਾਪਨਾ ਦਾ ਮੂਲ ਮੰਤਰ ਸਮੁੰਦਰੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨਾ ਹੈ। ਭਾਰਤ ਨੂੰ ਵੀ ਕਵਾਡ ਤੋਂ ਫਾਇਦਾ ਹੁੰਦਾ ਹੈ। ਇਸ ਸਮੂਹ ਵਿੱਚ ਸ਼ਾਮਲ ਹੋਣ ਨਾਲ ਹਿੰਦ ਮਹਾਸਾਗਰ ਵਿੱਚ ਭਾਰਤ ਦਾ ਸਮੁੰਦਰੀ ਪ੍ਰਭਾਵ ਹੋਰ ਵਧਿਆ ਹੈ। ਆਓ ਅੱਜ ਤੁਹਾਨੂੰ ਦੱਸਦੇ ਹਾਂ ਕਿ ਕਵਾਡ ਦੇ ਇਨ੍ਹਾਂ ਚਾਰ ਦੋਸਤਾਂ (ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ) ਦੇ ਨੇੜੇ ਆਉਣ ਕਾਰਨ ਚੀਨ ਦੀ ਨੀਂਦ ਕਿਉਂ ਉੱਡ ਰਹੀ ਹੈ।