ਪੁਲੀਸ ਨੇ ਦੱਸਿਆ ਕਿ 29 ਸਾਲਾ ਇੰਡੋ-ਕੈਨੇਡੀਅਨ ਡਰਾਈਵਰ ਨੂੰ ਸਰਹੱਦੀ ਅਧਿਕਾਰੀਆਂ ਨੇ ਉਸ ਦੇ ਵਪਾਰਕ ਟਰੱਕ ਦੇ ਅੰਦਰੋਂ ਵੱਡੇ ਸੂਟਕੇਸਾਂ ਵਿੱਚੋਂ 406.2 ਕਿਲੋਗ੍ਰਾਮ ਮੈਥਾਮਫੇਟਾਮਾਈਨ ਮਿਲਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਵਿਨੀਪੈਗ ਤੋਂ ਕੋਮਲਪ੍ਰੀਤ ਸਿੱਧੂ ਨੂੰ ਮੈਨੀਟੋਬਾ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐਮਪੀ) ਨੇ 14 ਜਨਵਰੀ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਅੱਜ ਅਦਾਲਤ ਵਿੱਚ ਪੇਸ਼ ਕਰਨ ਦੀ ਉਮੀਦ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐੱਸਏ) ਦੇ ਕੇਨ ਮੈਕਗ੍ਰੇਗਰ ਨੇ ਵਿਨੀਪੈਗ ਵਿੱਚ ਕਿਹਾ ਕਿ ਟਰੱਕ, ਜੋ ਵਿਨੀਪੈਗ ਜਾ ਰਿਹਾ ਸੀ, ਦੀ ਤਲਾਸ਼ੀ ਲਈ ਗਈ। ਟਰੱਕ ਵਿੱਚ ਸੂਟਕੇਸਾਂ ਦੇ ਅੰਦਰੋਂ ਨਸ਼ੀਲੇ ਪਦਾਰਥ ਮਿਲੇ। ਜ਼ਬਤ ਕੀਤੇ ਗਏ ਸ਼ੱਕੀ ਨਸ਼ੀਲੇ ਪਦਾਰਥਾਂ ਦੀ ਕੀਮਤ 5 ਕਰੋੜ ਕੈਨੇਡੀਅਨ ਡਾਲਰ ਤੋਂ ਵੱਧ ਹੈ। ਇਹ ਟਰੱਕ ਅਮਰੀਕਾ ਤੋਂ ਆਇਆ ਸੀ।