ਅਕਤੂਬਰ 08, 2024: ਮਾਲਦੀਵ ਦੇ ਰਾਸ਼ਟਰਪਤੀ ਚਾਰ ਦਿਨਾਂ ਦੌਰੇ ‘ਤੇ ਭਾਰਤ ਆਏ ਹਨ। ਉਹ ਮੰਗਲਵਾਰ ਨੂੰ ਆਗਰਾ ਅਤੇ ਮੁੰਬਈ ਅਤੇ ਬੁੱਧਵਾਰ ਨੂੰ ਬੈਂਗਲੁਰੂ ਜਾਣਗੇ ਅਤੇ ਫਿਰ ਵੀਰਵਾਰ ਨੂੰ ਮਾਲੇ ਪਰਤਣਗੇ। ਭਾਰਤ ਨੇ ਸੋਮਵਾਰ ਨੂੰ ਕਿਹਾ ਕਿ ਮਾਲਦੀਵ ਨਾਲ ਉਸ ਦੇ ਦੋਸਤਾਨਾ ਸਬੰਧ ਬਣੇ ਰਹਿਣਗੇ। ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਵਿਆਪਕ ਆਰਥਿਕ ਅਤੇ ਸਮੁੰਦਰੀ ਸਹਿਯੋਗ ਲਈ ਇੱਕ ਬਲੂਪ੍ਰਿੰਟ ਪੇਸ਼ ਕੀਤਾ। ਇਹ ਪਿਛਲੇ ਸਾਲ ਕੁਝ ਖਟਾਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਸੁਧਾਰ ਦਾ ਸੰਕੇਤ ਹੈ।