ਨਵੀਂ ਦਿੱਲੀ- ਪੈਰਿਸ ਓਲੰਪਿਕ 2024 ਦੇ ਪੰਜਵੇਂ ਦਿਨ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਰਿੰਗ ਵਿੱਚ ਪ੍ਰਵੇਸ਼ ਕਰ ਰਹੀ ਹੈ। ਉਨ੍ਹਾਂ ਦੇ ਸਾਹਮਣੇ ਨਾਰਵੇ ਦੀ ਮੁੱਕੇਬਾਜ਼ ਸਨੀਵਾ ਹੈਫਸਟੇਡ ਹੈ। ਇਹ ਮੈਚ ਜਿੱਤਣ ਵਾਲਾ ਮੁੱਕੇਬਾਜ਼ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰੇਗਾ। ਭਾਰਤੀ ਖੇਡ ਪ੍ਰਸ਼ੰਸਕਾਂ ਨੂੰ ਲਵਲੀਨਾ ਬੋਰਗੋਹੇਨ ਤੋਂ ਬਹੁਤ ਉਮੀਦਾਂ ਹਨ। ਖਾਸ ਕਰਕੇ ਚੌਥੇ ਦਿਨ ਮੁੱਕੇਬਾਜ਼ਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ। ਤਿੰਨ ਭਾਰਤੀ ਮੁੱਕੇਬਾਜ਼ ਚੌਥੇ ਦਿਨ ਹਾਰ ਕੇ ਓਲੰਪਿਕ ਤੋਂ ਬਾਹਰ ਹੋ ਗਏ ਹਨ।
ਲਵਲੀਨਾ ਬੋਰਗੋਹੇਨ ਪੈਰਿਸ ਓਲੰਪਿਕ ‘ਚ 75 ਕਿਲੋ ਵਰਗ ‘ਚ ਹਿੱਸਾ ਲਵੇਗੀ। ਉਨ੍ਹਾਂ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਉਹ ਵਿਜੇਂਦਰ ਸਿੰਘ ਅਤੇ ਐਮਐਸ ਮੈਰੀਕਾਮ ਤੋਂ ਬਾਅਦ ਓਲੰਪਿਕ ਤਮਗਾ ਜਿੱਤਣ ਵਾਲੀ ਤੀਜੀ ਭਾਰਤੀ ਹੈ। ਹੁਣ ਭਾਰਤੀ ਖੇਡ ਪ੍ਰੇਮੀ ਉਸ ਨੂੰ ਇੱਕ ਅਜਿਹੀ ਮੁੱਕੇਬਾਜ਼ ਵਜੋਂ ਦੇਖ ਰਹੇ ਹਨ ਜੋ ਓਲੰਪਿਕ ਵਿੱਚ ਦੋ ਤਗ਼ਮੇ ਜਿੱਤ ਸਕਦੀ ਹੈ।
ਲਵਲੀਨਾ ਨੇ ਪਹਿਲਾ ਰਾਊਂਡ ਜਿੱਤ ਲਿਆ
ਲਵਲੀਨਾ ਬੋਰਗੋਹੇਨ ਨੇ ਪਹਿਲੇ ਰਾਊਂਡ ਤੋਂ ਹੀ ਹਮਲਾ ਕੀਤਾ ਹੈ। ਉਨ੍ਹਾਂ ਨੇ ਸਨੀਵਾ ਹੈਫਸਟੇਟ ‘ਤੇ ਮੁੱਕੇ ਵਰ੍ਹਾਏ। ਉਮੀਦ ਅਨੁਸਾਰ ਨਤੀਜਾ ਲਵਲੀਨਾ ਦੇ ਹੱਕ ਵਿੱਚ ਆਇਆ ਹੈ। ਉਨ੍ਹਾਂ ਨੇ ਪਹਿਲਾ ਦੌਰ 5-0 ਨਾਲ ਜਿੱਤ ਲਿਆ ਹੈ।
ਲਵਲੀਨਾ ਨੇ ਦੂਜਾ ਰਾਊਂਡ ਵੀ ਜਿੱਤ ਲਿਆ
ਪਹਿਲੇ ਦੌਰ ਦੀ ਤਰ੍ਹਾਂ ਦੂਜੇ ਰਾਊਂਡ’ਚ ਵੀ ਲਵਲੀਨਾ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਦੂਜਾ ਰਾਊਂਡ ਵੀ ਆਸਾਨੀ ਨਾਲ ਜਿੱਤ ਲਿਆ ਹੈ।

