ਮੁਹਾਲੀ ਜ਼ਿਲ੍ਹੇ ਦੀ ਕੁਰਾਲੀ ਗ੍ਰਾਮ ਪੰਚਾਇਤ ਮੁੰਧੌ ਸੰਗਤੀਆ ਵੱਲੋਂ ਇੱਕ ਵਿਵਾਦਤ ਪ੍ਰਸਤਾਵ ਪਾਸ ਕੀਤਾ ਗਿਆ ਹੈ। ਪਿੰਡ ਵਿੱਚ ਰਹਿ ਰਹੇ ਪ੍ਰਵਾਸੀਆਂ ਨੂੰ ਪਿੰਡ ਛੱਡਣ ਦੇ ਹੁਕਮ ਦਿੱਤੇ ਗਏ ਹਨ। ਪ੍ਰਸਤਾਵ ਮੁਤਾਬਕ ਪਿੰਡ ਦਾ ਕੋਈ ਵੀ ਵਿਅਕਤੀ ਪ੍ਰਵਾਸੀਆਂ ਨੂੰ ਰਿਹਾਇਸ਼ ਨਹੀਂ ਦੇਵੇਗਾ। ਪ੍ਰਸਤਾਵ ਅਨੁਸਾਰ ਭਵਿੱਖ ਵਿੱਚ ਵੀ ਪਿੰਡ ਵਿੱਚ ਕਿਸੇ ਪ੍ਰਵਾਸੀ ਲਈ ਕੋਈ ਪਛਾਣ ਪੱਤਰ ਨਹੀਂ ਬਣਾਇਆ ਜਾਵੇਗਾ। ਪ੍ਰਸਤਾਵ ਵਿੱਚ ਅੱਗੇ ਕਿਹਾ ਗਿਆ ਹੈ ਕਿ ਕਿਸੇ ਵੀ ਪ੍ਰਵਾਸੀ ਨੂੰ ਪਿੰਡ ਵਿੱਚ ਕਿਰਾਏ ‘ਤੇ ਕਮਰਾ ਨਹੀਂ ਦਿੱਤਾ ਜਾਵੇਗਾ। ਮੌਜੂਦਾ ਪ੍ਰਵਾਸੀਆਂ ਕੋਲ ਪਿੰਡ ਛੱਡਣ ਲਈ ਕੁਝ ਦਿਨਾਂ ਦਾ ਸਮਾਂ ਹੋਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਿੱਚ 5 ਪਰਿਵਾਰ ਕਿਰਾਏ ’ਤੇ ਰਹਿ ਰਹੇ ਹਨ। ਜਿਸ ਵਿੱਚ ਕਰੀਬ 15 ਤੋਂ 20 ਲੋਕ ਸ਼ਾਮਲ ਹਨ।