ਮਨੂ ਭਾਕਰ ਅਤੇ ਸਰਬਜੋਤ ਸਿੰਘ ਦੀ ਜੋੜੀ ਨੇ 10 ਮੀਟਰ ਏਅਰ ਪਿਸਟਲ ਦੇ ਮਿਸ਼ਰਤ ਮੁਕਾਬਲੇ ਵਿੱਚ ਕੋਰੀਆ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਇਸ ਜੋੜੀ ਨੇ ਕੋਰੀਆਈ ਜੋੜੀ ਨੂੰ 16-10 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਮਨੂ ਭਾਕਰ ਦਾ ਇਹ ਲਗਾਤਾਰ ਦੂਜਾ ਕਾਂਸੀ ਤਮਗਾ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਉਸ ਨੇ 10 ਮੀਟਰ ਏਅਰ ਪਿਸਟਲ ਦੇ ਮਹਿਲਾ ਮੁਕਾਬਲੇ ‘ਚ ਇਹ ਤਮਗਾ ਜਿੱਤਿਆ ਸੀ। ਭਾਰਤ ਨੇ ਹੁਣ ਤੱਕ ਸਿਰਫ਼ ਦੋ ਤਗ਼ਮੇ ਜਿੱਤੇ ਹਨ ਅਤੇ ਦੋਵਾਂ ਵਿੱਚ ਮਨੂ ਭਾਕਰ ਨੇ ਅਹਿਮ ਭੂਮਿਕਾ ਨਿਭਾਈ ਹੈ।
ਸੋਮਵਾਰ ਨੂੰ ਭਾਰਤ ਦੂਜੇ ਤਮਗੇ ਤੋਂ ਖੁੰਝ ਗਿਆ ਜਦੋਂ ਭਾਰਤ ਦਾ ਅਰਜੁਨ ਬਬੂਤਾ ਆਖਰੀ ਪਲਾਂ ‘ਚ 10 ਮੀਟਰ ਏਅਰ ਰਾਈਫਲ ‘ਚ ਕਾਂਸੀ ਦਾ ਤਗਮਾ ਜਿੱਤਣ ਤੋਂ ਖੁੰਝ ਗਏ । ਉਹ ਤਗਮੇ ਦੇ ਬਹੁਤ ਨੇੜੇ ਸਨ ਅਤੇ ਲੰਬੇ ਸਮੇਂ ਤੱਕ ਦੂਜੇ ਸਥਾਨ ‘ਤੇ ਰਹੇ । ਪਰ ਉਹ ਆਖਰੀ ਪਲਾਂ ਵਿੱਚ ਇਸ ਤਰ੍ਹਾਂ ਫਿਸਲ ਗਏ ਕਿ ਅਰਜੁਨ ਨੇ ਚੌਥੇ ਸਥਾਨ ‘ਤੇ ਆਪਣੀ ਮੁਹਿੰਮ ਨੂੰ ਖਤਮ ਕਰ ਦਿੱਤਾ।