ਅਕਤੂਬਰ 23, 2024: ਨੇਤਨਯਾਹੂ ਦੀਆਂ ਮੁਸ਼ਕਲਾਂ ਵਧੀਆਂ, ਵਿਦੇਸ਼ੀ ਧਰਤੀ ‘ਤੇ ਇਜ਼ਰਾਈਲ ਲਈ ਲੜ ਰਹੇ ਇਜ਼ਰਾਈਲੀ ਸੈਨਿਕਾਂ ਦੀ ਮੰਗ ਹੈ ਕਿ ਇਜ਼ਰਾਈਲ ਨੂੰ ਹਮਾਸ ਦੁਆਰਾ ਬੰਦੀ ਬਣਾਏ ਗਏ ਇਜ਼ਰਾਈਲੀ ਬੰਧਕਾਂ ਦੀ ਰਿਹਾਈ ਲਈ ਜਲਦੀ ਤੋਂ ਜਲਦੀ ਯਤਨ ਕਰਨੇ ਚਾਹੀਦੇ ਹਨ। ਇਨ੍ਹਾਂ ਸੈਨਿਕਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਨੂੰ ਜਲਦੀ ਤੋਂ ਜਲਦੀ ਇਜ਼ਰਾਈਲੀ ਲੋਕਾਂ ਦੀ ਰਿਹਾਈ ਲਈ ਸਮਝੌਤਾ ਕਰਨਾ ਚਾਹੀਦਾ ਹੈ। ਇਜ਼ਰਾਇਲੀ ਫੌਜੀਆਂ ਨੇ ਜੰਗ ਲੜਨ ਲਈ ਇਹ ਵੱਡੀ ਸ਼ਰਤ ਰੱਖੀ ਹੈ, ਹੁਣ ਤੱਕ 150 ਤੋਂ ਵੱਧ ਫੌਜੀ ਇਸ ਮੁਹਿੰਮ ਦਾ ਹਿੱਸਾ ਬਣ ਚੁੱਕੇ ਹਨ। ਇਨ੍ਹਾਂ ਸੈਨਿਕਾਂ ਦਾ ਕਹਿਣਾ ਹੈ ਕਿ ਜੇਕਰ ਬੰਧਕਾਂ ਦੀ ਰਿਹਾਈ ਲਈ ਕੋਈ ਸਮਝੌਤਾ ਨਾ ਕੀਤਾ ਗਿਆ ਤਾਂ ਉਹ ਲੜਨ ਤੋਂ ਇਨਕਾਰ ਕਰ ਦੇਣਗੇ।