ਭਾਰਤੀ ਕ੍ਰਿਕਟ ਟੀਮ ਨੇ ਸ਼੍ਰੀਲੰਕਾ ਦੌਰੇ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਤਿੰਨ ਮੈਚਾਂ ਦੀ ਟੀ-20 ਸੀਰੀਜ਼ ‘ਚ ਮੇਜ਼ਬਾਨ ਟੀਮ ਦਾ ਸਫਾਇਆ ਕਰ ਦਿੱਤਾ। ਸੁਪਰ ਓਵਰ ਤੱਕ ਪਹੁੰਚੇ ਆਖਰੀ ਮੈਚ ‘ਚ ਭਾਰਤ ਨੇ ਸ਼੍ਰੀਲੰਕਾ ‘ਤੇ ਰੋਮਾਂਚਕ ਜਿੱਤ ਦਰਜ ਕੀਤੀ ਅਤੇ ਸੀਰੀਜ਼ 3-0 ਨਾਲ ਜਿੱਤ ਲਈ। ਇਸ ਕਲੀਨ ਸਵੀਪ ਤੋਂ ਬਾਅਦ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਰਿਆਨ ਪਰਾਗ ਅਤੇ ਰਿੰਕੂ ਸਿੰਘ ਨੂੰ ਟਰਾਫੀ ਸੌਂਪੀ। ਦੋਵਾਂ ਨੇ ਗੇਂਦਬਾਜ਼ੀ ‘ਚ ਆਪਣਾ ਹੁਨਰ ਦਿਖਾਇਆ।
ਪੱਲੇਕੇਲੇ ‘ਚ ਖੇਡਿਆ ਗਿਆ ਤੀਜਾ ਅਤੇ ਆਖਰੀ ਟੀ-20 ਮੈਚ ਟਾਈ ਤੋਂ ਬਾਅਦ ਸੁਪਰ ਓਵਰ ‘ਚ ਚਲਾ ਗਿਆ। ਟੀਮ ਇੰਡੀਆ ਨੂੰ ਸੁਪਰ ਓਵਰ ‘ਚ 3 ਦੌੜਾਂ ਦਾ ਟੀਚਾ ਮਿਲਿਆ, ਜਿਸ ਨੂੰ ਉਨ੍ਹਾਂ ਨੇ ਪਹਿਲੀ ਹੀ ਗੇਂਦ ‘ਤੇ ਹਾਸਲ ਕਰ ਲਿਆ। ਕਪਤਾਨ ਸੂਰਿਆਕੁਮਾਰ ਯਾਦਵ ਨੇ ਪਹਿਲੀ ਹੀ ਗੇਂਦ ‘ਤੇ ਚੌਕਾ ਜੜ ਕੇ ਭਾਰਤ ਨੂੰ ਯਾਦਗਾਰ ਜਿੱਤ ਦਿਵਾਈ।