ਹੁਸ਼ਿਆਰਪੁਰ 5 ਫਰਵਰੀ ! ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਭਾਰਤ ਵਿੱਚ ਸਰਕਾਰ ਚੁਣਨ ਦਾ ਮਹਾਨ ਕੰਮ ਚੋਣ ਕਮਿਸ਼ਨ ਕਰ ਰਿਹਾ ਹੈ ਤੇ ਕਰਦਾ ਹੈ । ਸੋ ਇਸ ਸਾਲ 2024 ਵਿੱਚ ਦੇਸ਼ ਵਿੱਚ ਲੋਕ ਸਭਾ ਦੀਆ ਚੋਣਾ ਹੋ ਰਹੀਆਂ ਹਨ ਤੇ ਵੋਟਾਂ ਪਾਉਣ ਸਮੇਂ ਸਾਡੇ ਦੇਸ਼ ਵਿੱਚ ਈ ਵੀ ਐਮ (ਇਲੈਕਟ੍ਰੋਨਿਕ ਵੋਟਿੰਗ ਮਸੀਨਜ਼) ਦੀ ਵਰਤੋਂ ਕੀਤੀ ਜਾਣੀ ਹੈ। ਜਦਕਿ ਵੋਟਾਂ ਪਾਉਣ ਲਈ ਇਹਨਾਂ ਇਲੈਕਟ੍ਰੋਨਿਕ ਵੋਟਿੰਗ ਮਸੀਨਾ ਦੀ ਕੀਤੀ ਜਾਂਦੀ ਵਰਤੋਂ ਪ੍ਰਤੀ ਦੇਸ਼ ਦੇ ਬਹੁਤ ਸਾਰੇ ਨਾਗਰਿਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਅਤੇ ਸ਼ੱਕ ਹੈ, ਜਿਸ ਕਾਰਨ ਪੂਰੇ ਭਾਰਤ ਦੇਸ਼ ਦੇ ਲੋਕਾ ਵਲੋਂ ਇਹਨਾਂ ਇਲੈਕਟ੍ਰੋਨਿਕ ਵੋਟਿੰਗ ਮਸੀਨਾ ਦੀ ਵਰਤੋਂ ’ਤੇ ਬਹੁਤ ਹੀ ਲੰਬੇ ਸ਼ਮੇ ਤੋ ਇਤਰਾਜ ਕੀਤਾ ਜਾ ਰਿਹਾ। ਇਹਨਾ ਗੱਲਾ ਦਾ ਪ੍ਰਗਟਾਵਾ ਪ੍ਰਸਿੱਧ ਸਮਾਜ ਸੇਵਕ ਅਤੇ ਬੁੱਧੀਜੀਵੀ ਸ਼ਖ਼ਸੀਅਤ ਬਾਲੀ ਹਸਪਤਾਲ ਦੇ ਐਮ ਡੀ ਡਾ ਐਮ ਜਮੀਲ ਬਾਲੀ ਨੇ ਕੁਝ ਚੌਣਵੇ ਪੱਤਰਕਾਰਾ ਨਾਲ ਕੀਤਾ । ਉਹਨਾ ਕਿਹਾ ਕਿ ਵੋਟਾਂ ਸਮੇਂ ਇਲੈਕਟ੍ਰੋਨਿਕ ਵੋਟਿੰਗ ਮਸੀਨ ਦੀ ਵਰਤੋਂ ਇੱਕ ਗੰਭੀਰ ਮੁੱਦਾ ਬਣਿਆ ਹੋਇਆ ਹੈ। ਉਹਨਾ ਕਿਹਾ ਕਿ ਵੱਖ ਵੱਖ ਜਥੇਬੰਦੀਆ ਵਲੋ ਹਰ ਵਾਰ ਸਰਕਾਰਾ ਤੇ ਚੌਨ ਕਮਿਸ਼ਨ ਦੇ ਧਿਆਨ ਵਿੱਚ ਲਿਆਦਾ ਜਾਂਦਾ ਹੈ ਕਿ ਸੰਸਾਰ ਦੇ ਵਿਕਸਿਤ ਬਹੁਤ ਸਾਰੇ ਦੇਸ਼ਾਂ ’ਚ ਇਲੈਕਟ੍ਰੋਨਿਕ ਵੋਟਿੰਗ ਮਸੀਨਜ਼ ਦੀ ਵਰਤੋਂ ਦੀ ਬਜਾਏ ਬੈਲਟ ਪੇਪਰਾਂ ਰਾਹੀਂ ਹੀ ਵੋਟਾਂ ਪਾਈਆ ਜਾਂਦੀਆਂ ਹਨ। ਬੈਲਟ ਪੇਪਰਾਂ ਰਾਹੀਂ ਵੋਟਾਂ ਪਾਉਣ ਨਾਲ ਵੋਟਾਂ ਦੇ ਨਤੀਜੇ ਆਉਣ ਵਿੱਚ ਥੋੜ੍ਹਾ ਜਿਹਾ ਜਿ਼ਆਦਾ ਸਮਾਂ ਜਰੂਰ ਲੱਗਦਾ ਹੈ, ਪਰ ਇਹਨਾਂ ਇਲੈਕਟ੍ਰੋਨਿਕ ਵੋਟਿੰਗ ਮਸੀਨਜ਼ ਰਾਹੀਂ ਕੀਤੀ ਗਿਣਤੀ ਦੀ ਬਜਾਏ ਬੈਲਟ ਪੇਪਰ ਰਾਹੀਂ ਘੋਸਿ਼ਤ ਕੀਤੇ ਨਤੀਜੇ ਵਧੇਰੇ ਭਰੋਸੇ ਯੋਗ ਨਹੀ ਮੰਨੇ ਜਾਂਦੇ ਸੋ ਕਿਰਪਾ ਕਰਕੇ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਭਾਰਤ ਵਿੱਚ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਸਹੀ ਸਰਕਾਰ ਬਣਾਉਣ ਲਈ ਵੋਟਾਂ ਸਮੇਂ ਇਲੈਕਟ੍ਰੋਨਿਕ ਵੋਟਿੰਗ ਮਸੀਨਜ਼ ਦੀ ਬਜਾਏ ਬੈਲਟ ਪੇਪਰ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਦੇਸ਼ ਦੇ ਨਾਗਰਿਕਾਂ ਦੇ ਮਨਾ ਵਿੱਚ ਚੋਣ ਪ੍ਰੀਕਿਰਿਆ ਪ੍ਰਤੀ ਭਰੋਸਾ ਕਾਇਮ ਹੋ ਸਕੇ।