ਨਵੀਂ ਦਿੱਲੀ: ਬੇਰੂਤ 25 ਸਤੰਬਰ, 2024 ਲੇਬਨਾਨ ਵਿੱਚ ਇਜ਼ਰਾਇਲੀ ਹਮਲਿਆਂ ਨਾਲ ਕਿੰਨਾ ਨੁਕਸਾਨ ਹੋਇਆ? ਇਸ ਦੇ ਜਵਾਬ ‘ਚ ਅਲੀ ਬਾਕੀਰ ਕਹਿੰਦੇ ਹਨ ਕਿ ਮੌਜੂਦਾ ਹਾਲਾਤ ‘ਚ ਨੁਕਸਾਨ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਕਿਉਂਕਿ ਹਮਲੇ ਲਗਾਤਾਰ ਹੋ ਰਹੇ ਹਨ। ਇਸ ਦੀ ਸ਼ੁਰੂਆਤ ਪੇਜਰਾਂ ਦੇ ਧਮਾਕੇ ਨਾਲ ਹੋਈ। ਫਿਰ ਵਾਕੀ-ਟਾਕੀ ਫਟ ਗਿਆ। ਇਸ ਤੋਂ ਬਾਅਦ ਮਿਜ਼ਾਈਲ ਅਤੇ ਰਾਕੇਟ ਹਮਲੇ ਸ਼ੁਰੂ ਹੋ ਗਏ। ਤੁਸੀਂ ਸਮਝ ਸਕਦੇ ਹੋ ਕਿ ਸਥਿਤੀ ਕਿੰਨੀ ਖਰਾਬ ਹੈ।