ਵੋਲਵੋ ਬੱਸ ਵਿਚ ਕੁੱਲ 51 ਯਾਤਰੀ ਸਵਾਰ ਸਨ, ਇਕ-ਦੋ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
Himachal Pradesh Accident: ਹਿਮਾਚਲ ਪ੍ਰਦੇਸ਼ ਦੇ ਮੰਡੀ ਸੁੰਦਰਨਗਰ ਵਿਚ ਅੱਜ ਸਵੇਰੇ ਇਕ ਵੋਲਵੋ ਬੱਸ ਅਤੇ ਇਕ ਕੈਂਟਰ ਵਿਚ ਜ਼ਬਰਦਸਤ ਟੱਕਰ ਹੋ ਗਈ। ਇਸ ਕਾਰਨ ਬੱਸ ਡਰਾਈਵਰ ਦੀ ਮੌਤ ਹੋ ਗਈ। ਵੋਲਵੋ ਬੱਸ ਵਿਚ ਕੁੱਲ 51 ਯਾਤਰੀ ਸਵਾਰ ਸਨ, ਇਕ-ਦੋ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਹਾਦਸਾ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ‘ਤੇ ਸੁੰਦਰਨਗਰ ਦੇ ਸਲਾਪੜ ਇਲਾਕੇ ‘ਚ ਵਾਪਰਿਆ।
ਮਿਲੀ ਜਾਣਕਾਰੀ ਅਨੁਸਾਰ ਬੱਸ ਨੰਬਰ DD01B9299 ਦਿੱਲੀ ਤੋਂ ਸੈਲਾਨੀਆਂ ਨੂੰ ਲੈ ਕੇ ਮਨਾਲੀ ਆ ਰਹੀ ਸੀ। ਸੁੰਦਰਨਗਰ ਦੇ ਜਾਡੋਲ ਨੇੜੇ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਬੱਸ ਅੱਗੇ ਜਾ ਰਹੇ ਕੈਂਟਰ ਨਾਲ ਟਕਰਾ ਗਈ। ਇਸ ਕਾਰਨ ਬੱਸ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ।
ਡਰਾਈਵਰ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਮ੍ਰਿਤਕ ਦੀ ਪਛਾਣ ਰੂਪ ਸਿੰਘ ਵਾਸੀ ਢਾਲਪੁਰ ਕੁੱਲੂ ਵਜੋਂ ਹੋਈ ਹੈ। ਇਸ ਤੋਂ ਬਾਅਦ ਸਾਰੇ ਸੈਲਾਨੀ ਇਕ ਹੋਰ ਬੱਸ ਰਾਹੀਂ ਮਨਾਲੀ ਲਈ ਰਵਾਨਾ ਹੋ ਗਏ।
ਆਈਸ਼ਰ ਕੈਂਟਰ ਨੰਬਰ ਆਰਜੇ 02 ਜੀਬੀ 5374 ਵਿਚ ਪਾਈਪ ਲੋਡ ਕੀਤੀ ਗਈ ਸੀ। ਹਾਦਸੇ ਵਿਚ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਹ ਹਾਦਸਾ ਅੱਜ ਤੜਕੇ 4.40 ਵਜੇ ਵਾਪਰਿਆ ਦਸਿਆ ਜਾ ਰਿਹਾ ਹੈ। ਬੱਸ ਨਾਲ ਟਕਰਾਉਣ ਕਾਰਨ ਕੈਂਟਰ ਵੀ ਦੂਜੀ ਲੇਨ ਵਿਚ ਜਾ ਵੜਿਆ।
Subscribe to Updates
Get the latest creative news from FooBar about art, design and business.