ਨਵੀਂ ਦਿੱਲੀ- ਪੈਰਿਸ ਓਲੰਪਿਕ ਦੇ 7ਵੇਂ ਦਿਨ ਭਾਰਤ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਅੰਕਿਤਾ ਭਗਤਾ ਅਤੇ ਧੀਰਜ ਦੀ ਭਾਰਤੀ ਜੋੜੀ ਨੇ ਸ਼ਾਨਦਾਰ ਖੇਡਦੇ ਹੋਏ ਨਿਸ਼ਾਨੇ ‘ਤੇ ਤੀਰ ਸਾਧਿਆ ਅਤੇ ਭਾਰਤ ਦੀਆਂ ਤਗਮੇ ਦੀਆਂ ਉਮੀਦਾਂ ਵਧਾ ਦਿੱਤੀਆਂ। ਇਸ ਜੋੜੀ ਨੇ ਪਹਿਲਾ ਸੈੱਟ 37-36 ਨਾਲ ਜਿੱਤ ਕੇ 2 ਅੰਕਾਂ ਨਾਲ ਸ਼ੁਰੂਆਤ ਕੀਤੀ। ਦੂਜੇ ਸੈੱਟ ‘ਚ ਮੈਚ ਬਰਾਬਰੀ ‘ਤੇ ਰਿਹਾ ਅਤੇ ਇੰਡੋਨੇਸ਼ੀਆਈ ਜੋੜੀ 38-38 ਦੇ ਸਕੋਰ ਨਾਲ ਬਰਾਬਰੀ ‘ਤੇ ਰਹੀ। ਭਾਰਤ ਨੂੰ ਇੱਥੇ 1 ਅੰਕ ਮਿਲਿਆ ਅਤੇ ਉਸਦਾ ਸਕੋਰ ਤਿੰਨ ਹੋ ਗਿਆ।