ਹੁਸ਼ਿਆਰਪੁਰ 9 ਜਨਵਰੀ ! ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ(ਰਜਿ.) ਪੰਜਾਬ ਵਲੋੰ ਚੇਅਰਮੈਨ ਸੰਤ ਸਰਵਣ ਦਾਸ ਬੋਹਣ, ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ ਦੀ ਅਗਵਾਈ ਹੇਠ ਨਵੇਂ ਸਾਲ ਦੀ ਸ਼ੁਭ ਅਰੰਭਤਾ ਤੇ ਸਰਬਤ ਦੇ ਭਲੇ ਲਈ ਸਾਧ ਸੰਗਤ ਦੀ ਚੜਦੀਕਲਾ ਲਈ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ (ਰਜਿ.) ਚੂਹੜਵਾਲੀ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਗਏ। ਸ੍ਰੀ ਆਖੰਡ ਪਾਠ ਦੇ ਭੋਗ ਤੋਂ ਉਪਰੰਤ ਕੀਰਤਨ ਦੇ ਦੀਵਾਨ ਸਜਾਏ ਗਏ ਉਪਰੰਤ ਸੰਤਾਂ ਮਹਾਂਪੁਰਸ਼ਾਂ ਵਲੋੰ ਕਥਾ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਵਿਦੇਸ਼ਾਂ ਵਿੱਚ ਸਤਿਗੁਰਾਂ ਦੀ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰਕੇ ਸਕੂਲ ਵਿਚ ਪਹੁੰਚੇ ਸੰਤ ਨਿਰਮਲ ਦਾਸ ਬਾਬੇ ਜੌੜੇ ਪ੍ਰਧਾਨ ਸਾਹਿਬ ਨੂੰ ਸੁਸਾਇਟੀ ਵਲੋੰ ਅਤੇ ਬਿਲਡਿੰਗ ਇੰਚਾਰਜ ਸੰਤੋਸ਼ ਕੁਮਾਰੀ ਦੀ ਅਗਵਾਈ ਹੇਠ ਸਕੂਲ ਦੇ ਸਟਾਫ ਵਲੋੰ ਵਿਸ਼ੇਸ਼ ਤੌਰ ਤੇ ਜੀ ਆਇਆਂ ਕਿਹਾ ਗਿਆ ਅਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਸੰਤ ਨਿਰਮਲ ਦਾਸ ਬਾਬੇ ਜੌੜੇ ਨੇ ਇਸ ਮੌਕੇ ਆਪਣੇ ਵਿਦੇਸ਼ ਦੌਰੇ ਦੀਆਂ ਪ੍ਰਾਪਤੀਆਂ ਬਾਰੇ ਸੁਸਾਇਟੀ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਟੈਂਪਲ ਸਾਊਥਹਾਲ ਲੰਡਨ ਆਤਮਾ ਰਾਮ ਢਾਂਡਾ ਪ੍ਰਧਾਨ, ਸ਼ਿਵ ਰਤੂ ਜਨਰਲ ਸੈਕਟਰੀ, ਨਛੱਤਰ ਕਲਸੀ ਰੀਲੀਅਸ ਜਨਰਲ ਸਕੱਤਰ ਅਤੇ ਸੰਗਤਾਂ ਵਲੋੰ ਸ੍ਰੀ ਗੁਰੂ ਰਵਿਦਾਸ ਸਦਨ ਸ੍ਰੀ ਖੁਰਾਲਗੜ ਸਾਹਿਬ ਵਿਖੇ ਕਮਰਿਆਂ ਦੀ ਉਸਾਰੀ ਦੀ ਸੇਵਾ ਲਈ ਹੈ। ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਵਲੋੰ ਸ੍ਰੀ ਗੁਰੂ ਰਵਿਦਾਸ ਟੈਂਪਲ ਸਾਊਥਹਾਲ ਲੰਡਨ ਅਤੇ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ (ਰਜਿ.) ਚੂਹੜਵਾਲੀ, ਵਿਦਿਆਰਥੀਆਂ ਅਤੇ ਸਟਾਫ ਦੀ ਚੜਦੀਕਲਾ ਲਈ ਅਰਦਾਸ ਕੀਤੀ ਗਈ।
ਇਸ ਮੌਕੇ ਸੰਤ ਸਰਵਣ ਦਾਸ ਜੀ ਬੋਹਣ ਚੇਅਰਮੈਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.)ਪੰਜਾਬ,ਸੰਤ ਨਿਰਮਲ ਦਾਸ ਬਾਬੇ ਜੌੜੇ ਪ੍ਰਧਾਨ,,ਸੰਤ ਸਰਵਣ ਦਾਸ ਸਲੇਮਟਾਵਰੀ ਸੀਨੀ.ਵਾਈਸ ਪ੍ਰਧਾਨ,ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ,ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ,ਸੰਤ ਬਲਵੰਤ ਸਿੰਘ ਡੀਗਰੀਆਂ ਮੀਤ ਪ੍ਰਧਾਨ, ਸੰਤ ਰਮੇਸ਼ ਦਾਸ ਸ਼ੇਰਪੁਰ ਕਲਰਾਂ,ਸੰਤ ਧਰਮਪਾਲ ਸ਼ੇਰਗੜ,ਸੰਤ ਬੀਬੀ ਕੁਲਦੀਪ ਕੌਰ ਮਹਿਨਾ,ਸੰਤੋਸ਼ ਕੁਮਾਰੀ ਬਿਲਡਿੰਗ ਇੰਚਾਰਜ, ਸੰਤ ਕਮਲੇਸ਼ ਕੌਰ ਨਾਹਲਾਂ,ਬਾਬਾ ਬਲਕਾਰ ਸਿੰਘ ਤੱਗੜ ਵਡਾਲਾ,ਸੰਤ ਸੰਤੋਖ ਦਾਸ ਭਾਰਟਾ,ਸੰਤ ਗੁਰਮੀਤ ਦਾਸ ਪਿੱਪਲਾਂਵਾਲਾ, ਸੰਤ ਜਸਵੰਤ ਦਾਸ ਰਾਵਲਪਿੰਡੀ,ਸੰਤ ਰਾਮ ਸੇਵਕ ਹਰੀਪੁਰ ਖਾਲਸਾ,ਸੰਤ ਅਮਰਜੀਤ ਬੇਗੋਵਾਲ, ਸੰਤ ਰਾਮ ਸਰੂਪ ਗਿਆਨੀ, ਸੰਤ ਰਜੇਸ਼ ਦਾਸ ਬਜਵਾੜਾ, ਸੰਤ ਸਰੂਪ ਸਿੰਘ ਬੋਹਾਨੀ, ਸੰਤ ਦਰਸ਼ਨ ਸਿੰਘ ਮਾਹਿਲਪੁਰ, ਸੰਤ ਗੁਰਮੀਤ ਸਿੰਘ ਚੂਹੜਵਾਲੀ, ਸੰਤ ਬਲਬੀਰ ਸਿੰਘ ਮੇਘੋਵਾਲ, ਜਥੇਦਾਰ ਦਲਜੀਤ ਸਿੰਘ ਸੋਢੀ,ਸੰਤ ਬਲਵਿੰਦਰ ਕੁਮਾਰ ਆਦਮਪੁਰ, ਸੰਤ ਪ੍ਰੇਮ ਦਾਸ ਬਗਾਣਾ,ਸੰਤ ਸ਼ਿਵ ਨਰਾਇਣ ਮਰਨਾਈਆਂ, ਸੰਤ ਨਰੇਸ਼ ਦਾਸ ਪਿਆਲਾਂ, ਸੰਤ ਰਵਿੰਦਰ ਕੁਮਾਰ ਲੜੋਏ, ਸੰਤ ਸੰਸਾਰ ਚੰਦ ਲੜੋਏ,ਸੰਤ ਮਨੋਹਰ ਲਾਲ ਲਿੱਧੜਾਂ,ਮਹੰਤ ਸਾਂਈ ਮਧੂ ਜਲੰਧਰ ਵਾਲੇ ਆਦਿ ਹਾਜਰ ਸਨ।