ਦੁਬਈ ਦੀ ਰਾਜਕੁਮਾਰੀ ਸ਼ੇਖਾ ਮਹਾਰਾ ਮੁਹੰਮਦ ਰਾਸ਼ਿਦ ਅਲ ਮਕਤੂਮ (ਜਿਸ ਨੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਜਨਤਕ ਤੌਰ ‘ਤੇ ਆਪਣੇ ਪਤੀ ਨੂੰ ਤਲਾਕ ਦਿੱਤਾ ਸੀ) ਨੇ ਆਪਣਾ ਨਵਾਂ ਪਰਫਿਊਮ “ਤਲਾਕ” ਲਾਂਚ ਕੀਤਾ ਹੈ। ਰਾਜਕੁਮਾਰੀ ਨੇ ਪਿਛਲੇ ਸੋਮਵਾਰ ਨੂੰ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਆਪਣੇ ਬ੍ਰਾਂਡ, ਮਹਾਰਾ ਐਮ1 ਦੇ ਤਹਿਤ ਪਰਫਿਊਮ ਦਾ ਟੀਜ਼ਰ ਵੀ ਸਾਂਝਾ ਕੀਤਾ ਸੀ, ਜਿਸ ਨੇ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਸੀ। ਦੁਬਈ ਦੇ ਸ਼ਾਸਕ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੀ 30 ਸਾਲਾ ਬੇਟੀ ਨੇ ਇਸ ਪਰਫਿਊਮ ਨੂੰ ”ਤਲਾਕ” ਨਾਂ ਨਾਲ ਬਾਜ਼ਾਰ ”ਚ ਲਾਂਚ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਪਰਫਿਊਮ ਕਾਲੇ ਰੰਗ ਦੀ ਬਹੁਤ ਹੀ ਖੂਬਸੂਰਤ ਬੋਤਲ ਵਿੱਚ ਉਪਲਬਧ ਹੈ।