ਪਿਛਲੇ ਦਿਨੀਂ ਦਿੱਲੀ ਦੇ ਬੇਸਮੈਂਟ ਵਿਚ ਹੜ੍ਹ ਆਉਣ ਕਾਰਨ ਤਿੰਨ ਯੂਪੀਐਸਸੀ ਉਮੀਦਵਾਰਾਂ (UPSC Aspirants) ਦੀ ਮੌਤ ਹੋ ਗਈ। ਇਹ ਨੌਜਵਾਨ ਦਿੱਲੀ ਦੇ ਰਾਜੇਂਦਰ ਨਗਰ ਵਿਚ ਰਹਿੰਦੇ ਸਨ ਅਤੇ 27 ਜੁਲਾਈ ਨੂੰ ਇਨ੍ਹਾਂ ਨਾਲ ਇਹ ਹਾਦਸਾ ਵਾਪਰਿਆ। ਇਸ ਹਾਦਸੇ ਦੇ ਪ੍ਰਤੀਕਰਮ ਵਜੋਂ ਵਿਦਿਆਰਥੀ ਰੋਸ ਪ੍ਰਦਰਸ਼ਨ ਕਰ ਰਹੇ ਹਨ। ਪਰ ਡਾ. ਵਿਕਾਸ ਦਿਵਯਕੀਰਤੀ ਇਸ ਬਾਰੇ ਅਜੇ ਤੱਕ ਨਹੀਂ ਬੋਲੇ। ਉਨ੍ਹਾਂ ਨੂੰ ਇਸ ਚੁੱਪ ਲਈ ਟ੍ਰੋਲ ਕੀਤਾ ਜਾ ਰਿਹਾ ਹੈ।ਡਾ. ਵਿਕਾਸ ਦਿਵਯਕੀਰਤੀ ਯੂਪੀਐਸਸੀ ਦੇ ਖੇਤਰ ਵਿਚ ਇਕ ਵੱਡਾ ਨਾਂ ਹੈ। ਉਹ ਯੂਪੀਐਸਸੀ ਅਧਿਆਪਕ ਅਤੇ ਦ੍ਰਿਸ਼ਟੀ ਆਈਏਐਸ ਦੇ ਸੰਸਥਾਪਕ ਹਨ। ਯੂਪੀਐਸਸੀ ਕਲੀਅਰ ਕਰਨ ਦੇ ਚਾਹਵਾਨ ਵਿਦਿਆਰਥੀ ਉਨ੍ਹਾਂ ਨੂੰ ਆਪਣਾ ਗੁਰੂ ਮੰਨਦੇ ਹਨ। ਪਰ ਉਨ੍ਹਾਂ ਨੇ ਯੂਪੀਐਸਸੀ ਉਮੀਦਵਾਰਾਂ ਦੀ ਹੜ੍ਹ ਕਾਰਨ ਹੋਈ ਮੌਤ ਉੱਤੇ ਚੁੱਪ ਧਾਰ ਰੱਖੀ ਹੈ। ਇਸ ਲਈ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ।