ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੇ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਅੱਜ ਇੱਕ ਇਤਿਹਾਸਕ ਸ਼ੁਰੂਆਤ ਹੋਈ ਹੈ। ਕਰੀਬ ਚਾਰ ਦਹਾਕਿਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ, ਦਿੱਲੀ ਦੀਆਂ ਸੜਕਾਂ ‘ਤੇ ਇਕ ਵਾਰ ਫਿਰ ਆਈਕੋਨਿਕ ਡਬਲ ਡੈਕਰ ਬੱਸਾਂ ਦੀ ਵਾਪਸੀ ਹੋ ਗਈ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਇਤਿਹਾਸਕ ਵਿਜੇ ਚੌਕ ਤੋਂ ਇਨ੍ਹਾਂ ਇਲੈਕਟ੍ਰਿਕ ਓਪਨ-ਟਾਪ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਦਿੱਲੀ ਵਿੱਚ 1960-70 ਦੇ ਦਹਾਕੇ ਵਿੱਚ ‘ਸੁਵਿਧਾ’ ਸੇਵਾ ਵਜੋਂ ਮਸ਼ਹੂਰ ਇਹ ਬੱਸਾਂ 1980 ਦੇ ਦਹਾਕੇ ਦੇ ਅੰਤ ਵਿੱਚ ਬੰਦ ਕਰ ਦਿੱਤੀਆਂ ਗਈਆਂ ਸਨ। ਹੁਣ 40 ਸਾਲਾਂ ਬਾਅਦ, ਇਹ ਬੱਸਾਂ ਰੋਜ਼ਾਨਾ ਆਵਾਜਾਈ ਲਈ ਨਹੀਂ, ਸਗੋਂ ਇੱਕ ਪ੍ਰੀਮੀਅਮ ਹੈਰੀਟੇਜ ਟੂਰਿਸਟ ਸਰਵਿਸ ਵਜੋਂ ਵਾਪਸੀ ਕਰ ਰਹੀਆਂ ਹਨ।

