DA Hike : ਜੇਕਰ ਜਨਵਰੀ 2024 ‘ਚ ਫਿਰ ਤੋਂ ਮਹਿੰਗਾਈ ਭੱਤੇ ‘ਚ ਵਾਧਾ ਹੁੰਦਾ ਹੈ ਤਾਂ ਉਨ੍ਹਾਂ ਨੂੰ 50 ਫੀਸਦੀ ਮਹਿੰਗਾਈ ਭੱਤਾ ਮਿਲੇਗਾ। ਹਾਲਾਂਕਿ ਸਾਲ 2016 ‘ਚ ਡੀਏ ਸਬੰਧੀ ਇੱਕ ਨਿਯਮ ਬਣਾਇਆ ਗਿਆ ਸੀ। ਇਸ ਨਿਯਮ ਮੁਤਾਬਕ ਜਿਵੇਂ ਹੀ ਮੁਲਾਜ਼ਮਾਂ ਦਾ ਡੀਏ 50 ਫੀਸਦੀ ਤਕ ਪਹੁੰਚ ਜਾਵੇਗਾ, ਉਸ ਨੂੰ ਮੁੜ ਜ਼ੀਰੋ ਕਰ ਦਿੱਤਾ ਜਾਵੇਗਾ।
ਨਵੀਂ ਦਿੱਲੀ : DA Hike: ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਦਰਅਸਲ ਜਨਵਰੀ ‘ਚ ਸਰਕਾਰ ਉਨ੍ਹਾਂ ਨੂੰ 50 ਫੀਸਦੀ ਮਹਿੰਗਾਈ ਭੱਤੇ ਦਾ ਭੁਗਤਾਨ ਕਰੇਗੀ। ਹੁਣ ਬੱਸ ਮੁਲਾਜ਼ਮ ਕੇਂਦਰ ਸਰਕਾਰ ਦੇ ਐਲਾਨ ਦੀ ਉਡੀਕ ਕਰ ਰਹੇ ਹਨ। ਇਸ ਐਲਾਨ ਤੋਂ ਬਾਅਦ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਮਿਲੇਗਾ। ਦਰਅਸਲ, ਮਹਿੰਗਾਈ ਭੱਤੇ ‘ਚ ਵਾਧੇ ਤੋਂ ਬਾਅਦ ਮੁਲਾਜ਼ਮਾਂ ਦੀ ਤਨਖਾਹ ‘ਚ ਵੀ ਵਾਧਾ ਹੋਵੇਗਾ। ਇਹ ਵਾਧਾ ਕੇਂਦਰ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਨਿਯਮ ਤਹਿਤ ਹੋਵੇਗਾ।
Subscribe to Updates
Get the latest creative news from FooBar about art, design and business.