ਚੰਡੀਗੜ੍ਹ, 5 ਦਸੰਬਰ 2025: ਜੇਐੱਲਐੱਲ ਦੀ ਨਵੀਂ ਰਿਪੋਰਟ “ਬਿਯੋੰਡ ਦ ਮੈਟਰੋਜ਼: ਇਨਸਾਈਟਸ ਇੰਟੂ ਇੰਡੀਆਜ਼ ਇਮਰਜਿੰਗ ਰੀਅਲ ਐਸਟੇਟ ਸਟਾਰਜ਼” ਦੇ ਮੁਤਾਬਕ ਚੰਡੀਗੜ੍ਹ ਟ੍ਰਾਈਸਿਟੀ ਹੁਣ ਪਰੰਪਰਾਗਤ ਮੈਟਰੋ ਸ਼ਹਿਰਾਂ ਤੋਂ ਅੱਗੇ ਨਿਕਲ ਕੇ ਦੇਸ਼ ਦੇ ਸਭ ਤੋਂ ਤੇਜ਼ੀ ਨਾਲ ਉਭਰਦੇ ਰੀਅਲ ਐਸਟੇਟ ਬਾਜ਼ਾਰਾਂ ਵਿੱਚ ਸ਼ਾਮਲ ਹੋ ਚੁੱਕਾ ਹੈ। ਰਿਪੋਰਟ ਦੱਸਦੀ ਹੈ ਕਿ ਖੇਤਰ ਦੀ ਮਹੱਤਵਪੂਰਣ ਭੂਗੋਲਿਕ ਸਥਿਤੀ, ਤੇਜ਼ੀ ਨਾਲ ਅੱਗੇ ਵੱਧ ਰਹੇ ਇੰਫ੍ਰਾਸਟਰੱਕਚਰ ਪ੍ਰੋਜੈਕਟ ਅਤੇ ਉੱਚ-ਸਿੱਖਿਆ ਵਰਕਫੋਰਸ ਨੇ ਇੱਥੋਂ ਦੀ ਪ੍ਰਾਪਰਟੀ ਮਾਰਕਿਟ ਨੂੰ ਨਵੀਆਂ ਉੱਚਾਈਆਂ ਤੱਕ ਪਹੁੰਚਾਇਆ ਹੈ। 880 ਬਿਲੀਅਨ ਰੁਪਏ ਦੀ ਜੀਡੀਪੀ ਅਤੇ 4.4 ਲੱਖ ਰੁਪਏ ਦੀ ਪ੍ਰਤੀ ਵਿਅਕਤੀ ਆਮਦਨ ਇਸ ਖੇਤਰ ਨੂੰ ਦੇਸ਼ ਦੇ ਸਭ ਤੋਂ ਸਮਰੱਥ ਇਲਾਕਿਆਂ ਵਿੱਚ ਰੱਖਦੀ ਹੈ। 1.3 ਮਿਲੀਅਨ ਵਰਕਿੰਗ ਪੌਪੁਲੇਸ਼ਨ, 30,000 ਗ੍ਰੈਜੂਏਟ ਅਤੇ 7,500 ਤੋਂ ਵੱਧ ਸਟੀਮ ਪ੍ਰੋਫੈਸ਼ਨਲਜ਼ ਕਰਕੇ ਇੱਥੇ ਦਫ਼ਤਰ ਸਪੇਸ ਦੀ ਮੰਗ ਲਗਾਤਾਰ ਵਧ ਰਹੀ ਹੈ।
ਜੇਐੱਲਐੱਲ ਦੀ ਸੀਨੀਅਰ ਮੈਨੇਜਿੰਗ ਡਾਇਰੈਕਟਰ ਸੁਰੇਖਾ ਬਿਹਾਨੀ ਨੇ ਕਿਹਾ ਕਿ ਟ੍ਰਾਈਸਿਟੀ ਦਾ 6.4 ਮਿਲੀਅਨ ਵਰਗ ਫੁੱਟ ਦਫ਼ਤਰੀ ਸਟਾਕ, ਮੈਟਰੋ ਪ੍ਰੋਜੈਕਟ ਅਤੇ ਮੁੱਖ ਵਿਕਾਸ ਕਾਰਿਡੋਰ ਇਸਨੂੰ ਨਿਵੇਸ਼ਕਾਂ ਲਈ ਬਹੁਤ ਆਕਰਸ਼ਕ ਬਣਾਉਂਦੇ ਹਨ। ਟ੍ਰਾਈਸਿਟੀ ਦਾ ਦਫ਼ਤਰੀ ਬਾਜ਼ਾਰ ਮਜ਼ਬੂਤ ਅਤੇ ਸਥਿਰ ਸਥਿਤੀ ਵਿੱਚ ਹੈ। 6.4 ਮਿਲੀਅਨ ਵਰਗ ਫੁੱਟ ਕਮਰਸ਼ੀਅਲ ਦਫ਼ਤਰ ਸਪੇਸ ਦੇ ਨਾਲ 2024 ਵਿੱਚ 0.8 ਮਿਲੀਅਨ ਵਰਗ ਫੁੱਟ ਲੀਜ਼ਿੰਗ ਦਰਜ ਕੀਤੀ ਗਈ। ਦਫ਼ਤਰੀ ਕਿਰਾਏ 30 ਤੋਂ 120 ਰੁਪਏ ਪ੍ਰਤੀ ਵਰਗ ਫੁੱਟ ਦੇ ਵਿਚਕਾਰ ਹਨ ਅਤੇ ਖਾਲੀ ਦਰ 19 ਪ੍ਰਤੀਸ਼ਤ ਹੈ। ਇਸ ਵਿਕਾਸ ਵਿੱਚ ਮੋਹਾਲੀ ਦਾ ਆਈਟੀ ਪਾਰਕ, ਕਵਾਰਕ ਸਿਟੀ, ਐਰੋਸਿਟੀ ਅਤੇ ਆਈਟੀ ਸਿਟੀ ਮੁੱਖ ਭੂਮਿਕਾ ਨਿਭਾ ਰਹੇ ਹਨ, ਜਿੱਥੇ ਟੈਕ ਕੰਪਨੀਆਂ, ਸਟਾਰਟਅੱਪ ਅਤੇ ਗਲੋਬਲ ਕੈਪੇਬਿਲਿਟੀ ਸੈਂਟਰ ਲਗਾਤਾਰ ਨਿਵੇਸ਼ ਕਰ ਰਹੇ ਹਨ। ਫ਼ਲੈਕਸਿਬਲ ਵਰਕਸਪੇਸ ਸੈਗਮੈਂਟ ਵੀ 13,300 ਭੁਗਤਾਨਸ਼ੁਦਾ ਸੀਟਾਂ ਦੇ ਨਾਲ ਤੇਜ਼ੀ ਨਾਲ ਵਧ ਰਿਹਾ ਹੈ।
ਰਿਟੇਲ ਸੈਕਟਰ ਵੀ 1.8 ਮਿਲੀਅਨ ਵਰਗ ਫੁੱਟ ਦੇ ਮਾਰਕਿਟ ਆਕਾਰ ਅਤੇ 36 ਪ੍ਰਤੀਸ਼ਤ ਖਾਲੀ ਦਰ ਦੇ ਨਾਲ ਨਵੇਂ ਕਾਂਸੈਪਟਾਂ ਲਈ ਤਿਆਰ ਹੈ। ਐਲਾਂਤੇ ਮਾਲ, ਵੀ.ਆਰ. ਪੰਜਾਬ ਅਤੇ ਸੀਪੀ67 ਇੱਥੋਂ ਦੇ ਮੁੱਖ ਰਿਟੇਲ ਹੱਬ ਹਨ, ਜਦਕਿ ਏਅਰਪੋਰਟ ਰੋਡ, ਜੀਰਕਪੁਰ ਅਤੇ ਨਵਾਂ ਚੰਡੀਗੜ੍ਹ ‘ਰਿਟੇਨਮੈਂਟ ਹੱਬਜ਼’ ਵਜੋਂ ਉੱਭਰ ਰਹੇ ਹਨ।
ਭਵਿੱਖ ਦੇ ਵਿਕਾਸ ਵਿੱਚ ਤਿੰਨ ਵੱਡੇ ਇੰਫ੍ਰਾਸਟਰੱਕਚਰ ਪ੍ਰੋਜੈਕਟ ਮਹੱਤਵਪੂਰਣ ਹਨ—2032 ਤੋਂ ਬਾਅਦ ਪੂਰਾ ਹੋਣ ਵਾਲਾ ਚੰਡੀਗੜ੍ਹ ਟ੍ਰਾਈਸਿਟੀ ਮੈਟਰੋ, 19.2 ਕਿਮੀ ਦਾ ਜੀਰਕਪੁਰ ਬਾਈਪਾਸ ਅਤੇ ਟ੍ਰਾਈਸਿਟੀ ਰਿੰਗ ਰੋਡ। ਇਹ ਪ੍ਰੋਜੈਕਟ ਕਨੇਕਟਿਵਟੀ ਨੂੰ ਨਵੀਂ ਪਰਿਭਾਸ਼ਾ ਦੇਣਗੇ। ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ, ਦਿੱਲੀ-ਐਨਸੀਆਰ ਨਾਲ ਜੋੜਨ ਵਾਲੇ ਹਾਈਵੇ ਅਤੇ ਪ੍ਰਮੁੱਖ ਸ਼ਿਖਿਆ ਸੰਸਥਾਨ ਨਿਵੇਸ਼ ਆਕਰਸ਼ਣ ਨੂੰ ਹੋਰ ਵਧਾਉਂਦੇ ਹਨ। ਐਰੋਸਿਟੀ, ਨਵਾਂ ਚੰਡੀਗੜ੍ਹ ਅਤੇ ਜੀਰਕਪੁਰ–ਬਨੂੜ–ਏਰੋਟ੍ਰੋਪੋਲਿਸ ਖੇਤਰ ਭਵਿੱਖ ਦੇ ਮੁੱਖ ਵਿਕਾਸ ਕਾਰਿਡੋਰ ਬਣ ਰਹੇ ਹਨ। ਈਵੀ ਪਾਲਿਸੀ 2022, ਸਟਾਰਟਅੱਪ ਪਾਲਿਸੀ 2019 ਅਤੇ ਆਈਟੀ/ਇਲੈਕਟ੍ਰਾਨਿਕਸ ਪਾਲਿਸੀ 2013 ਵਰਗੇ ਸਰਕਾਰੀ ਕਦਮ ਵਿਕਾਸ ਨੂੰ ਹੋਰ ਰਫ਼ਤਾਰ ਦੇ ਰਹੇ ਹਨ। ਮਜ਼ਬੂਤ ਆਰਥਿਕ ਆਧਾਰ ਅਤੇ ਵਿਸ਼ਾਲ ਇੰਫ੍ਰਾਸਟਰੱਕਚਰ ਨਿਵੇਸ਼ ਦੇ ਨਾਲ ਚੰਡੀਗੜ੍ਹ ਟ੍ਰਾਈਸਿਟੀ ਭਾਰਤ ਦਾ ਅਗਲਾ ਵੱਡਾ ਰੀਅਲ ਐਸਟੇਟ ਗੰਤੀਵਾਰ ਬਣ ਕੇ ਉਭਰ ਰਿਹਾ ਹੈ।

