ਪਿਛਲੀਆਂ ਗਰਮੀਆਂ ਵਿੱਚ, ਬੀਬੀਸੀ ਨੇ ਪਰਫਿਊਮ ਦੀ ਸਪਲਾਈ ਚੇਨ ਦੀ ਜਾਂਚ ਕੀਤੀ ਸੀ।
ਇਸ ਸਮੇਂ ਦੌਰਾਨ ਅਸੀਂ ਪਾਇਆ ਕਿ ਬੱਚੇ ਜੈਸਮੀਨ ਨੂੰ ਇਕੱਤਰ ਕਰਨ ਵਿੱਚ ਵੀ ਮਦਦ ਕਰਦੇ ਹਨ ਜੋ ਦੋ ਵੱਡੀਆਂ ਕੰਪਨੀਆਂ ਲੈਂਕੋਮ ਅਤੇ ਏਰੇਨ ਬਿਊਟੀ ਵਰਤਦੀਆਂ ਹਨ।
ਹਾਲਾਂਕਿ, ਸਾਰੇ ਲਗਜ਼ਰੀ ਪਰਫਿਊਮ ਬ੍ਰਾਂਡਾਂ ਦਾ ਕਹਿਣਾ ਹੈ ਕਿ ਉਹ ਬਾਲ ਮਜ਼ਦੂਰੀ ਪ੍ਰਤੀ ‘ਜ਼ੀਰੋ ਟਾਲਰੈਂਸ’ ਦੀ ਨੀਤੀ ਦੀ ਪਾਲਣਾ ਕਰਦੇ ਹਨ, ਯਾਨੀ ਉਹ ਬੱਚਿਆਂ ਦੇ ਰੁਜ਼ਗਾਰ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦੇ।
ਲੈਂਕੋਮ ਦੀ ਆਈਡਲ ਲਾ ਇੰਟੈਂਸ ਅਤੇ ਏਰੇਨ ਬਿਊਟੀ ਦੀ ਇਕਤ ਜੈਸਮੀਨ ਅਤੇ ਲਿਮੋਨ ਡੀ ਸਿਸੀਲੀਆ ਪਰਫਿਊਮ ਬਣਾਉਣ ਲਈ ਵਰਤੀ ਜਾਣ ਵਾਲੀ ਜੈਸਮੀਨ ਮਿਸਰ ਤੋਂ ਆਉਂਦੀ ਹੈ। ਦੁਨੀਆ ਦਾ ਅੱਧਾ ਚਮੇਲੀ ਦਾ ਫੁੱਲ ਇਕੱਲੇ ਮਿਸਰ ਵਿੱਚ ਪੈਦਾ ਹੁੰਦਾ ਹੈ। ਇਹ ਇੱਕ ਮਹੱਤਵਪੂਰਨ ਤੱਤ ਹੈ ਜੋ ਪਰਫਿਊਮ ਬਣਾਉਣ ਵਿੱਚ ਵਰਤਿਆ ਜਾਂਦਾ ਹੈ।
ਪਰਫਿਊਮ ਉਦਯੋਗ ਤੋਂ ਜਾਣੂ ਲੋਕਾਂ ਦਾ ਕਹਿਣਾ ਹੈ ਕਿ ਲਗਜ਼ਰੀ ਬ੍ਰਾਂਡ ਬਣਾਉਣ ਵਾਲੀਆਂ ਬਹੁਤ ਸਾਰੀਆਂ ਪਰਫਿਊਮ ਕੰਪਨੀਆਂ ਆਪਣੇ ਬਜਟ ਵਿੱਚ ਕਟੌਤੀ ਕਰ ਰਹੀਆਂ ਹਨ।
ਜਿਸ ਕਾਰਨ ਕੱਚਾ ਮਾਲ ਇਕੱਠਾ ਕਰਨ ਵਾਲਿਆਂ ਨੂੰ ਬਹੁਤ ਘੱਟ ਤਨਖਾਹ ਮਿਲਦੀ ਹੈ। ਮਿਸਰ ਵਿਚ ਜੈਸਮੀਨ ਇਕੱਤਰ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਸ ਕਾਰਨ ਉਹ ਬੱਚਿਆਂ ਨਾਲ ਕੰਮ ਕਰਨ ਲਈ ਮਜਬੂਰ ਹਨ।ਅਸੀਂ ਪਾਇਆ ਹੈ ਕਿ ਪਰਫਿਊਮ ਉਦਯੋਗ ਆਪਣੀ ਸਪਲਾਈ ਚੇਨ ਦੀ ਜਾਂਚ ਕਰਨ ਲਈ ਵਰਤੀ ਜਾਂਦੀ ਵਿਧੀ ਵਿੱਚ ਬਹੁਤ ਸਾਰੀਆਂ ਕਮੀਆਂ ਹਨ।