ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਪ੍ਰੈਸ ਕਾਨਫਰੰਸ ਰਾਹੀਂ ਕਿਹਾ ਕਿ ‘ਸਿੱਖ ਕੌਮ ਦੇ ਸਭ ਤੋਂ ਵੱਡੇ ਦੋਸ਼ੀ ਅਤੇ ਬੇਅਦਬੀ ਕਾਂਡ ਦੇ ਸਭ ਤੋਂ ਵੱਡੇ ਸਾਜ਼ਿਸ਼ਕਰਤਾ ਪਰਦੀਪ ਕਲੇਰ ਨੂੰ ਅੱਜ ਇੱਕ ਸਾਜ਼ਿਸ਼ ਦੇ ਹਿੱਸੇ ਵਜੋਂ ਹੀਰੋ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।
ਵਲਟੋਹਾ ਨੇ ਕਿਹਾ ਕਿ ਡੇਰੇ ਨਾਲ ਜੁੜੀ ਇਕ ਔਰਤ ਵੀਰਪਾਲ ਕੌਰ ਨੇ ਸੁਖਬੀਰ ਬਾਦਲ ਬਾਰੇ ਵੀ ਵੱਡਾ ਝੂਠ ਬੋਲਿਆ ਸੀ ਪਰ ਉਸ ਸਮੇਤ ਕਈ ਅਜਿਹੇ ਲੋਕ ਬੇਨਕਾਬ ਹੋ ਗਏ ਸਨ, ਜਿਨ੍ਹਾਂ ਨੇ ਅਕਾਲੀ ਦਲ ਅਤੇ ਖਾਸ ਕਰਕੇ ਬਾਦਲ ਪਰਿਵਾਰ ਨੂੰ ਬਦਨਾਮ ਕਰਨ ਲਈ ਝੂਠੇ ਲਾਰੇ ਲਾਏ ਸਨ।