ਵਾਸ਼ਿੰਗਟਨ: 03 ਅਗਸਤ, 2024 ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਵੱਲੋਂ ਵਰਚੁਅਲ ਨਾਮਜ਼ਦਗੀ ‘ਤੇ ਮੋਹਰ ਲਾ ਦਿੱਤੀ ਹੈ। ਭਾਵ ਉਸ ਦੀ ਉਮੀਦਵਾਰੀ ਪੱਕੀ ਹੋ ਗਈ ਹੈ। ਜੋ ਬਿਡੇਨ ਨੇ ਅਮਰੀਕੀ ਚੋਣਾਂ ਤੋਂ ਆਪਣਾ ਨਾਂ ਵਾਪਸ ਲੈਣ ਤੋਂ ਬਾਅਦ ਕਮਲਾ ਹੈਰਿਸ ਨੇ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਡੈਮੋਕ੍ਰੇਟਿਕ ਪਾਰਟੀ ਦੇ ਡੈਲੀਗੇਟ ਭਾਰਤੀ ਸਮੇਂ ਮੁਤਾਬਕ ਵੀਰਵਾਰ ਸ਼ਾਮ ਸਾਢੇ ਛੇ ਵਜੇ ਉਮੀਦਵਾਰਾਂ ਦੀ ਚੋਣ ਲਈ ਵੋਟਿੰਗ ਸ਼ੁਰੂ ਹੋਈ। ਸ਼ੁੱਕਰਵਾਰ ਰਾਤ 11 ਵਜੇ ਤੱਕ ਕਮਲਾ ਹੈਰਿਸ ਨੇ ਵਰਚੁਅਲ ਨਾਮਜ਼ਦਗੀ ਲਈ ਕਾਫੀ ਵੋਟਾਂ ਹਾਸਲ ਕਰ ਲਈਆਂ ਸਨ। ਨਿਯਮਾਂ ਮੁਤਾਬਕ ਅਮਰੀਕਾ ‘ਚ ਲੋਕ 6 ਅਗਸਤ ਨੂੰ ਸ਼ਾਮ 4 ਵਜੇ ਤੱਕ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੀ ਚੋਣ ਲਈ ਆਪਣੀ ਵੋਟ ਪਾ ਸਕਦੇ ਹਨ। ਇਸ ਤੋਂ ਬਾਅਦ ਨਤੀਜੇ ਐਲਾਨੇ ਜਾਣਗੇ।ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਨ ਲਈ 1976 ਵੋਟਾਂ ਦੀ ਲੋੜ ਹੈ। ਉਮੀਦ ਹੈ ਕਿ ਉਹ ਇਸ ਅੰਕੜੇ ਨੂੰ ਆਸਾਨੀ ਨਾਲ ਪਾਰ ਕਰ ਲਵੇਗੀ।