ਪੈਰਿਸ ਓਲੰਪਿਕ ਭਾਰਤ ਲਈ ਹੁਣ ਤੱਕ ਮਿਲਿਆ ਜੁਲਿਆ ਰਿਹਾ ਹੈ। ਪੰਜ ਦਿਨਾਂ ਦੇ ਅੰਦਰ ਭਾਰਤ ਨੇ ਦੋ ਕਾਂਸੀ ਦੇ ਤਗਮੇ ਜਿੱਤੇ ਹਨ। ਵੀਰਵਾਰ ਨੂੰ ਮੈਡਲਾਂ ਦੀ ਗਿਣਤੀ ਵਧ ਸਕਦੀ ਹੈ। ਭਾਰਤ ਨੂੰ ਨਿਸ਼ਾਨੇਬਾਜ਼ੀ ‘ਚ ਤੀਜਾ ਤਮਗਾ ਵੀ ਮਿਲ ਸਕਦਾ ਹੈ। ਇਸ ਦੇ ਨਾਲ ਹੀ ਭਾਰਤੀ ਪੁਰਸ਼ ਹਾਕੀ ਟੀਮ ਨੂੰ ਮੁਸ਼ਕਲ ਟੀਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਸਭ ਦੀਆਂ ਨਜ਼ਰਾਂ ਨਿਕਹਤ ਜ਼ਰੀਨ ‘ਤੇ ਵੀ ਹੋਣਗੀਆਂ।