ਆਲ ਇੰਡੀਆ ਸਿੱਖ ਕਾਨਫਰੰਸ ਬੱਬਰ ਨੇ ਕਿਹਾ ਹੈ ਕਿ ਦੇਸ਼ ਭਰ ਦੇ ਇਲੈਕਟ੍ਰਾਨਿਕ ਮੀਡੀਆ ਨੇ ਸਿੱਖਾਂ ਦੇ ਅਕਸ ਨੂੰ ਬੁਰੀ ਤਰ੍ਹਾਂ ਨਾਲ ਢਾਹ ਲਾਈ ਹੈ ਅਤੇ ਲਗਾਤਾਰ ਅਜਿਹਾ ਕਰ ਰਿਹਾ ਹੈ, ਜਿਸ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਇਹ ਦੇਸ਼ ਹਿੱਤ ਵਿੱਚ ਨਹੀਂ ਹੋਵੇਗਾ।
ਅੱਜ ਦੇਸ਼ ਭਰ ਦੇ ਸਿੱਖਾਂ ਸਬੰਧੀ ਸਥਿਤੀ ਇਹ ਬਣ ਗਈ ਹੈ ਕਿ ਜੇਕਰ ਕੋਈ ਦਸਤਾਰ ਵਾਲਾ ਵਿਅਕਤੀ ਦੇਸ਼ ਭਰ ਦੇ ਕਿਸੇ ਵੀ ਸੂਬੇ ਵਿੱਚ ਰਹਿੰਦਾ ਹੈ ਅਤੇ ਕਿਤੇ ਵੀ ਜਾਂਦਾ ਹੈ ਤਾਂ ਦੂਸਰੇ ਲੋਕ ਉਸ ਸਿੱਖ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ।
ਆਲ ਇੰਡੀਆ ਸਿੱਖ ਕਾਨਫਰੰਸ ਬੱਬਰ ਨੇ ਕਿਹਾ ਹੈ ਕਿ ਅਜਿਹੀ ਸਥਿਤੀ ਸਿਰਫ ਸਿੱਖ ਹੀ ਮਹਿਸੂਸ ਕਰਦੇ ਹਨ, ਹੋਰ ਲੋਕ ਨਹੀਂ। ਆਲ ਇੰਡੀਆ ਸਿੱਖ ਕਾਨਫਰੰਸ ਬੱਬਰ ਨੇ ਕਿਹਾ ਹੈ ਕਿ ਜਦੋਂ ਤੁਸੀਂ ਪੱਗ ਬੰਨ੍ਹ ਕੇ ਸੜਕਾਂ ‘ਤੇ ਨਿਕਲੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਲੋਕ ਤੁਹਾਡੇ ਵੱਲ ਕਿਵੇਂ ਦੇਖਦੇ ਹਨ! ਆਲ ਇੰਡੀਆ ਸਿੱਖ ਕਾਨਫਰੰਸ ਬੱਬਰ ਨੇ ਕਿਹਾ ਹੈ ਕਿ ਰਾਸ਼ਟਰੀ ਟੀਵੀ ਚੈਨਲਾਂ ਖਾਸ ਕਰਕੇ ਏਬੀਪੀ ਟੀਵੀ, ਜ਼ੀ ਨਿਊਜ਼, ਇੰਡੀਆ ਟੀਵੀ, ਨਿਊਜ਼ 18, ਰਿਪਬਲਿਕ ਭਾਰਤ ਅਤੇ ਟਾਈਮਜ਼ ਟੀਵੀ ਵਰਗੇ ਟੀਵੀ ਚੈਨਲਾਂ ਨੇ ਸਿੱਖਾਂ ਨੂੰ ਕੱਟੜਪੰਥੀ, ਅੱਤਵਾਦੀ ਅਤੇ ਖਾਲਿਸਤਾਨੀ ਦੱਸ ਕੇ ਦੇਸ਼ ਭਰ ਵਿੱਚ ਮੁਸ਼ਕਿਲ ਪੈਦਾ ਕਰ ਰੱਖੀ ਹੈ ਅਤੇ ਕਿਸਾਨਾਂ ਦੇ ਅੰਦੋਲਨ ਨੂੰ ਖਾਲਿਸਤਾਨੀ ਲਹਿਰ ਕਹਿ ਕੇ ਦੇਸ਼ ਧਰੋਹੀ ਕਹਿ ਕੇ ਸਿੱਖਾਂ ਨੂੰ ਦੇਸ਼ ਭਰ ਵਿੱਚ ਬਦਨਾਮ ਕੀਤਾ ਜਾ ਰਿਹਾ ਹੈ।
ਆਲ ਇੰਡੀਆ ਸਿੱਖ ਕਾਨਫਰੰਸ ਬੱਬਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਫਰਤ ਫੈਲਾਉਣ ਵਾਲੇ ਟੀਵੀ ਚੈਨਲਾਂ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਝੂਠ ਫੈਲਾਉਣ ਵਾਲੇ ਟੀਵੀ ਐਂਕਰਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਗ੍ਰਿਫਤਾਰ ਕੀਤਾ ਜਾਵੇ।