ਫ਼ਤਹਿਗੜ੍ਹ ਸਾਹਿਬ,16, ਦਸੰਬਰ (ਮਲਾਗਰ ਖਮਾਣੋਂ)
ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਚੋਣਾਂ ਦੇ ਪ੍ਰਬੰਧਾਂ ਵਿੱਚ ਘਾਟ ਕਾਰਨ ਵਾਪਰੀਆਂ ਘਟਨਾਵਾਂ ਤੇ ਵਰਚੂਅਲ ਮੀਟਿੰਗ ਕੀਤੀ ਗਈ ਤੇ ਇਸ ਹਾਦਸੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਿਖਿਆ ਵਿਭਾਗ ਦੀਆਂ ਪ੍ਰਮੁੱਖ ਅਧਿਆਪਕਾਂ ਜੱਥੇਬੰਦੀਆ ਦੀ ਹੋਈ ਮੀਟਿੰਗ ਦੌਰਾਨ ਵਿਚਾਰ ਕਰਕੇ ਅਗਲੇ ਸੰਘਰਸ਼ ਤੇ ਹਾਦਸਾ ਗ੍ਰਸਤ ਅਧਿਆਪਕਾਂ ਨੂੰ ਇਨਸਾਫ਼ ਦਵਾਉਣ ਲਈ ਵਿਚਾਰ ਚਰਚਾ ਕਰਕੇ ਮੰਗਾ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਅਧਿਆਪਕ ਆਗੂਆਂ ਨੇ ਦੱਸਿਆ ਕਿ ਜਸਕਰਨ ਸਿੰਘ ਅਤੇ ਕਮਲਜੀਤ ਕੌਰ ਦੀ ਭਿਆਨਕ ਮੌਤ ਤੇ 2-2 ਕਰੋੜ ਦਾ ਮੁਆਵਜ਼ਾ ਦਿੱਤਾ ਜਾਵੇ, ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਤੇ ਬੱਚਿਆਂ ਦੇ ਬਾਲਗ ਹੋਣ ਤੇ ਸਰਕਾਰੀ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ, ਮੂਨਕ ਵਿਖੇ ਰਾਜਵੀਰ ਕੌਰ ਐਸੋਸੀਏਟ ਅਧਿਆਪਕਾ ਅਤੇ ਉਸਦੇ ਪਤੀ ਨੂੰ ਹਾਦਸੇ ਵਿੱਚ ਲੱਗੀਆਂ ਸੱਟਾਂ ਦੇ ਇਲਾਜ ਦਾ ਮੁਕੰਮਲ ਖ਼ਰਚ ਅਤੇ 20 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਹੋਰ ਹਾਦਸਿਆਂ ਵਿੱਚ ਜ਼ਖ਼ਮੀ ਹੋਏ ਅਧਿਆਪਕਾਂ ਦਾ ਇਲਾਜ ਸਰਕਾਰੀ ਖਰਚ ਤੇ ਕਰਵਾਇਆ ਜਾਵੇ, ਚੋਣਾਂ ਦੋਰਾਨ ਅਧਿਆਪਕਾਂ ਤੇ ਐਫ਼. ਆਈ. ਆਰ. ਦੀਆਂ ਸਿਫਾਰਸ਼ਾਂ ਤੁਰੰਤ ਰੱਦ ਕੀਤੀਆਂ ਜਾਣ,ਬੀ.ਐਲ.ਓਜ਼ ਨੂੰ ਚੋਣ ਡਿਊਟੀਆਂ ਤੋਂ ਛੋਟ ਦਿੱਤੀ ਜਾਵੇ,ਭਵਿੱਖ ਵਿੱਚ ਸਾਰੇ ਅਧਿਆਪਕਾ ਦੀ ਡਿਊਟੀ ਉਨ੍ਹਾਂ ਦੀ ਰਿਹਾਇਸ਼ ਜਾਂ ਵਰਕਿੰਗ ਬਲਾਕ ਵਿੱਚ ਲਗਾਈ ਜਾਵੇ। ਮੀਟਿੰਗ ਵਿੱਚ ਵਿਕਰਮ ਦੇਵ ਸਿੰਘ, ਦਿਗਵਿਜੇ ਪਾਲ ਸ਼ਰਮਾ, ਸੁਖਵਿੰਦਰ ਸਿੰਘ ਚਾਹਲ, ਨਵਪ੍ਰੀਤ ਬੱਲੀ, ਬਲਜਿੰਦਰ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਪੰਨੂ, ਸੁਰਿੰਦਰ ਪੁਆਰੀ, ਸੁਰਿੰਦਰ ਕੰਬੋਜ, ਲਛਮਣ ਸਿੰਘ ਨਬੀਪੁਰ, ਪ੍ਰਗਟਜੀਤ ਕਿਸ਼ਨਪੁਰਾ, ਦੀਪਕ ਕੰਬੋਜ, ਹਰਜੰਟ ਸਿੰਘ, ਹਰਜਿੰਦਰ ਸਿੰਘ, ਪਤਵੰਤ ਸਿੰਘ, ਸੰਦੀਪ ਗਿੱਲ, ਗੁਰਮੇਲ ਕੁਲਰੀਆਂ,ਰੇਸ਼ਮ ਸਿੰਘ ਖੇਮੁਆਣਾ, ਗੁਰਵਿੰਦਰ ਸਸਕੌਰ, ਮਹਿੰਦਰ ਕੌੜਿਆਂ ਵਾਲੀ, ਗੁਰਮੀਤ ਸਿੰਘ ਭੁੱਲਰ, ਕਿਸ਼ਨ ਸਿੰਘ ਦੁਗਾਂ, ਸੁਖਵਿੰਦਰ ਸਿੰਘ ਸੁੱਖੀ, ਸ਼ਲਿੰਦਰ ਕੰਬੋਜ, ਵੀਰਪਾਲ ਕੌਰ ਸਿਧਾਣਾ ਆਦਿ ਆਗੂ ਹਾਜ਼ਰ ਸਨ। ਇੱਕ ਵੱਖ਼ਰੇ ਬਿਆਨ ਰਾਹੀਂ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਜਨਰਲ ਸਕੱਤਰ ਹਰਦੀਪ ਸਿੰਘ ਟੋਡਰਪੁਰ,ਪੀ ਡਬਲਿਊ ਡੀ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਮਲਾਗਰ ਸਿੰਘ ਖਮਾਣੋਂ, ਮਨਜੀਤ ਸਿੰਘ ਸੰਗਤਪੁਰਾ,ਸੁਖਨੰਦਨ ਸਿੰਘ ਮਹਣੀਆਂ, ਦੇਵਿੰਦਰ ਸਿੰਘ ਨਾਭਾ, ਸਰਬਜੀਤ ਸਿੰਘ ਭੁੱਲਰ ਨੇ ਅਧਿਆਪਕਾ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ। ਫੋਟੋ ਕੈਪਸ਼ਨ ਹਾਦਸਾ ਗ੍ਰਸਤ ਅਧਿਆਪਕ ਤੇ ਵਹੀਕਲ

