ਸ੍ਰੀ ਚਮਕੌਰ ਸਾਹਿਬ,5, ਦਸੰਬਰ : ਕਿਰਤੀ ਕਿਸਾਨ ਮੋਰਚਾ ਰੋਪੜ ਵੱਲੋਂ ਪਿੰਡ ਸੈਦਪੁਰਾ ਵਿੱਚ ਮੋਦੀ ਸਰਕਾਰ ਵੱਲੋਂ ਬਿਜਲੀ ਬਿੱਲ 2025 ਤੇ ਬੀਜ ਬਿੱਲ 2025 ਖਿਲਾਫ਼ ਮੀਟਿੰਗ ਕਰਕੇ 8 ਦਸੰਬਰ ਨੂੰ ਡਵੀਜ਼ਨ ਦਫਤਰਾਂ ਅੱਗੇ ਬਿੱਲ ਦੀਆਂ ਕਾਪੀਆਂ ਫੂਕਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਕਿਰਤੀ ਕਿਸਾਨ ਮੋਰਚਾ ਦੇ ਪ੍ਰਧਾਨ ਵੀਰ ਸਿੰਘ ਬੜਬਾ ਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਰਣਵੀਰ ਸਿੰਘ ਨੇ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ 8 ਦਸੰਬਰ ਨੂੰ ਬਿਜਲੀ ਬਿੱਲ 2025 ਖਿਲਾਫ ਬਿਜਲੀ ਬੋਰਡ ਦੇ ਡਵੀਜ਼ਨ ਦਫਤਰਾਂ ਅੱਗੇ ਬਿੱਲ ਦੀਆਂ ਕਾਪੀਆਂ ਸਾੜਨ ਦਾ ਫੈਸਲਾ ਕੀਤਾ ਗਿਆ ਹੈ। ਨਵੇਂ ਬਿਜਲੀ ਬਿੱਲ ਵਿੱਚ ਕੇਂਦਰ ਸਰਕਾਰ ਨੇ ਬਿਜਲੀ ਮਹਿਕਮੇ ਨੂੰ ਕੇਂਦਰੀਕਰਨ ਅਤੇ ਨਿਜੀਕਰਨ ਦਾ ਰਾਹ ਮੋਕਲਾ ਕੀਤਾ ਹੈ। ਸੂਬਾਈ ਬਿਜਲੀ ਬੋਰਡ ਨੂੰ ਭੰਗ ਕਰਕੇ ਕੇਂਦਰ ਪੱਧਰ ਦੀ ਕੌਂਸਲ ਬਣਾਈ ਜਾਵੇਗੀ ਜਿਸ ਦਾ ਮੁਖੀ ਕੇਂਦਰੀ ਬਿਜਲੀ ਮੰਤਰੀ ਹੋਵੇਗਾ। ਕਰੋਸ ਸਬਸਿਡੀ ਨੂੰ ਬੰਦ ਕਰ ਦਿੱਤਾ ਜਾਵੇਗਾ। ਪਿੰਡਾਂ ਤੇ ਸ਼ਹਿਰਾਂ ਵਿੱਚ ਚਿੱਪ ਵਾਲੇ ਮੀਟਰ ਲਗਾਏ ਜਾਣਗੇ। ਜਿਸ ਨਾਲ ਇੱਕ ਪਾਸੇ ਬਿਜਲੀ ਮਹਿੰਗੀ ਹੋਵੇਗੀ ਤੇ ਦੂਸਰੇ ਪਾਸੇ ਰੁਜ਼ਗਾਰ ਨੂੰ ਸੱਟ ਵੱਜੇਗੀ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਬਿੱਲ ਖਿਲਾਫ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰੇ ਅਤੇ ਕੇਂਦਰ ਸਰਕਾਰ ਨੂੰ ਲਿਖਤੀ ਤੌਰ ਤੇ ਬਿੱਲ ਰੱਦ ਕਰਨ ਲਈ ਆਪਣੇ ਸੁਝਾਅ ਭੇਜੇ। ਇਸ ਮੌਕੇ 16 ਦਸੰਬਰ ਨੂੰ ਗਦਰੀ ਬਾਬਾ ਕਿਰਪਾ ਸਿੰਘ , ਗਦਰੀ ਗੁਲਾਬ ਕੌਰ ਤੇ ਸ਼ਹੀਦ ਸਰਵਣ ਸਿੰਘ ਦੀ ਮਨਾਈ ਜਾ ਰਹੀ ਬਰਸੀ ਵਿੱਚ ਪਹੁੰਚਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਬਲਾਕ ਪ੍ਰਧਾਨ ਫੌਜੀ ਹਰਜੀਤ ਸਿੰਘ ਸੈਦਪੁਰਾ, ਜਸਬੀਰ ਸਿੰਘ ਸੈਦਪੁਰਾ ,ਚੰਨਪ੍ਰੀਤ ਗੁਰਧਾਤ ਸਿੰਘ, ਰਘਬੀਰ ਸਿੰਘ, ਤਰਲੋਚਨ ਸਿੰਘ, ਦਲਵੀਰ ਸਿੰਘ, ਸੁਖਜਿੰਦਰ ਸਿੰਘ ਮਿੱਠੂ, ਦਲਵਾਰਾ ਸਿੰਘ ਫੌਜੀ ,ਗੁਰਨਾਮ ਸਿੰਘ, ਗੁਰਮੁਖ ਸਿੰਘ, ਮੱਘਰ ਸਿੰਘ, ਕੁਲਬੀਰ ਸਿੰਘ ਆਦਿ ਹਾਜ਼ਰ ਸਨ ਫੋਟੋ ਕੈਪਸ਼ਨ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਆਗੂ !
Subscribe to Updates
Get the latest creative news from FooBar about art, design and business.

