ਅੰਮ੍ਰਿਤਸਰ 05 ਦਸੰਬਰ 2025 : ਲੋਕ ਸਿਹਤ ਦੀ ਰੱਖਿਆ ਅਤੇ ਸਾਫ਼ ਹਵਾ ਯਕੀਨੀ ਬਣਾਉਣ ਲਈ ਆਪਣੇ ਮਜ਼ਬੂਤ ਵਚਨਬੱਧਤਾ ਨੂੰ ਮੁੜ ਦੁਹਰਾਉਦੇਂ ਹੋਏ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜ਼ਿਲ੍ਹੇ ਵਿੱਚ ਮਿਊਂਸਿਪਲ ਠੋਸ ਕੂੜੇ (MSW) ਨੂੰ ਖੁੱਲ੍ਹੇ ਵਿੱਚ ਸਾੜਨ ਖ਼ਿਲਾਫ਼ ਆਪਣੀ ਵਿਸ਼ੇਸ਼ ਲਾਗੂਕਰਨ ਅਤੇ ਜਾਗਰੂਕਤਾ ਮੁਹਿੰਮ ਜਾਰੀ ਰੱਖੀ ਹੈ।
ਨਗਰ ਪੰਚਾਇਤ ਰਾਜਾਸੰਸੀ ਅਤੇ ਨਗਰ ਪੰਚਾਇਤ ਅਜਨਾਲਾ ਵਿੱਚ ਕੀਤੀਆਂ ਗਈਆਂ ਗਤੀਵਿਧੀਆਂ ਤੋਂ ਬਾਅਦ, ਰੀਜਨਲ ਦਫ਼ਤਰ ਅੰਮ੍ਰਿਤਸਰ ਨੇ ਅੱਜ ਇਹ ਮੁਹਿੰਮ ਹੋਰ ਵਧਾਉਂਦਿਆਂ ਹੇਠ ਮਿਊਂਸਿਪਲ ਕੌਂਸਲ ਜੰਡਿਆਲਾ ਗੁਰੂ
ਨਗਰ ਪੰਚਾਇਤ ਰਇਆ ਅਤੇ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਵਿਖੇ ਪ੍ਰੋਗਰਾਮ ਆਯੋਜਿਤ ਕੀਤੇ ਗਏ ।
ਇਨ੍ਹਾਂ ਪ੍ਰੋਗਰਾਮਾਂ ਦੌਰਾਨ, ਸਹਾਇਕ ਵਾਤਾਵਰਣ ਇੰਜੀਨੀਅਰ ਸੁਖਮਨੀ ਸਿੰਘ ਨੇ ਸਫਾਈ ਟੀਮਾਂ ਨਾਲ ਸਿੱਧੀ ਗੱਲਬਾਤ ਕਰਦਿਆਂ ਕੂੜਾ ਸਾੜਨ ਨਾਲ ਪੈਦਾ ਹੋਣ ਵਾਲੇ ਗੰਭੀਰ ਵਾਤਾਵਰਣ ਅਤੇ ਸਿਹਤ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕੂੜਾ ਸਾੜਨ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ ‘ਤੇ ਜ਼ੋਰ ਦਿੱਤਾ ਅਤੇ Solid Waste Management Rules, 2016 ਦੀ ਸਖ਼ਤ ਪਾਲਣਾ — ਜਿਸ ਵਿੱਚ ਕੂੜੇ ਦੀ ਵੱਖਰਾ–ਵੱਖਰਾ ਛਾਂਟ, ਡੋਰ–ਟੂ–ਡੋਰ ਕਲੇਕਸ਼ਨ ਅਤੇ ਵਿਗਿਆਨਕ ਤਰੀਕੇ ਨਾਲ ਨਿਪਟਾਰਾ ਸ਼ਾਮਲ ਹੈ — ਦੀ ਲੋੜ ਉਤੇ ਚਰਚਾ ਕੀਤੀ।
ਇਸ ਮੁਹਿੰਮ ਵਿਚ ਮਿਊਂਸਿਪਲ ਕੌਂਸਲ ਜੰਡਿਆਲਾ ਗੁਰੂ ਦੇ ਸੁਪਰਿਨਟੈਂਡੈਂਟ ਸੈਨਿਟੇਸ਼ਨ, ਕਮਿਊਨਿਟੀ ਫੈਸਿਲੀਟੇਟਰ, 2 ਕਮਿਊਨਿਟੀ ਮੋਟੀਵੇਟਰ ਅਤੇ 56 ਸਫਾਈ ਸੇਵਕਾਂ ਨੇ ਨਗਰ ਪੰਚਾਇਤ਼ ਰਈਆ ਦੇ ਸੈਨਿਟਰੀ ਇੰਸਪੈਕਟਰ, ਕਮਿਊਨਿਟੀ ਫੈਸਿਲੀਟੇਟਰ, ਕਮਿਊਨਿਟੀ ਮੋਟੀਵੇਟਰ ਅਤੇ 34 ਸਫਾਈ ਸੇਵਕ ਮੌਜੂਦ ਰਹੇ।ਇਸ ਤੋ ਇਲਾਵਾ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਸੈਨਿਟਰੀ ਇੰਸਪੈਕਟਰ, ਕਮਿਊਨਿਟੀ ਫੈਸਿਲੀਟੇਟਰ, ਕਮਿਊਨਿਟੀ ਮੋਟੀਵੇਟਰ ਅਤੇ 20 ਸਫਾਈ ਸੇਵਕ ਹਾਜ਼ਰ ਰਹੇ।
ਸਭ ਭਾਗੀਦਾਰਾਂ ਨੇ ਆਪਣੇ–ਆਪਣੇ ਖੇਤਰਾਂ ਵਿੱਚ ਕੂੜਾ ਸਾੜਨ ਨੂੰ ਪੂਰੀ ਤਰ੍ਹਾਂ ਰੋਕਣ ਲਈ ਇਕੱਠੇ ਹੋ ਕੇ ਸਹੁੰ ਲਈ। ਸਬੰਧਤ ਸੁਪਰਿਨਟੈਂਡੈਂਟਾਂ ਅਤੇ ਸੈਨਿਟਰੀ ਇੰਸਪੈਕਟਰਾਂ ਨੇ ਬੋਰਡ ਦੇ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਅਤੇ ਕੜੀ ਕਾਰਵਾਈ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ।
ਪੀ.ਪੀ.ਸੀ.ਬੀ ਨੇ ਦੁਹਰਾਇਆ ਕਿ ਸਖ਼ਤ ਮਾਨੀਟਰਿੰਗ, ਅਚਾਨਕ ਜਾਂਚਾਂ ਅਤੇ ਸਮੇਂ ਸਿਰ ਲਾਗੂਕਰਨ ਕਾਰਵਾਈ ਜਾਰੀ ਰਹੇਗੀ, ਤਾਂ ਜੋ ਕੂੜਾ ਸਾੜਨ ਨਾਲ ਸੰਬੰਧਿਤ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਅਤੇ ਪ੍ਰਭਾਵਸ਼ਾਲੀ ਨਿਪਟਾਰਾ ਕੀਤਾ ਜਾ ਸਕੇ ਅਤੇ ਨਾਗਰਿਕਾਂ ਨੂੰ ਸਾਫ਼ ਅਤੇ ਸਿਹਤਮੰਦ ਵਾਤਾਵਰਣ ਮਿਲ ਸਕੇ।

